ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਮੋਟੀ ਰਕਮ ਦੇ ਖਾਂਬੜਾ ਚਰਚ ਨੂੰ ਬਦਨਾਮ ਕਰਨ ਵਾਲੇ ਵਿਅਕਤੀ ਨੇ ਮੀਡੀਆ ਸਾਹਮਣੇ ਕੀਤਾ ਖੁਲਾਸਾ

ਹੈਡਲਾਇਨ –ਪਾਸਟਰ ਅੰਕੁਰ ਨਰੂਲਾ ਮਨਿਸਟਰੀ ਨੂੰ ਬਦਨਾਮ ਕਰਨ ਵਾਲੇ ਵਿਆਕਤੀਆਂ ਦਾ ਹੋਇਆ ਪਰਦਾਫਾਸ਼ ।

 

–ਮੋਟੀ ਰਕਮ ਦੇ ਖਾਂਬੜਾ ਚਰਚ ਨੂੰ ਬਦਨਾਮ ਕਰਨ ਵਾਲੇ ਵਿਅਕਤੀ ਨੇ ਮੀਡੀਆ ਸਾਹਮਣੇ ਕੀਤਾ ਖੁਲਾਸਾ

 

–ਸਨੀ ਮਸੀਹ ਗੁਰਦਾਸਪੁਰ ਨੂੰ ਮੋਹਰਾ ਬਣਾ ਕੇ ਖਾਂਬੜਾ ਚਰਚ ਨੂੰ ਬਦਨਾਮ ਕਰਨ ਦੀ ਘੜੀ ਗਈ ਸੀ ਸਾਜ਼ਿਸ਼।

 

ਇਸ ਸਾਜ਼ਿਸ਼ ਵਿਚ ਪਾਸਟਰ ਬਰਜਿੰਦਰ ਮਨਿਸਟਰੀ ਦੇ ਆਗੂ ਹੋਏ ਬੇਨਕਾਬ।

 

ਮੀਡੀਆ ਸਾਹਮਣੇ ਖ਼ਾਸ ਗੱਲਬਾਤ ਦੌਰਾਨ ਸਨੀ ਮਸੀਹ ਨੇ ਕੀਤੇ ਕਈ ਖੁਲਾਸੇ

 

–ਲਾਲਚ ਦੇਣ ਦੀ ਆਡੀਓ ਰਿਕਾਰਡਿੰਗ ਵੀ ਆਈ ਸਾਹਮਣੇ।

 

ਐਂਕਰ –ਪਿਛਲੇ ਕਈ ਦਿਨਾਂ ਤੋਂ ਪਾਸਟਰ ਅੰਕੁਰ ਨਰੂਲਾ ਮਨਿਸਟਰੀ ਅਤੇ ਪਾਸਟਰ ਬਰਜਿੰਦਰ ਤਾਜਪੁਰ ਵਿਚਕਾਰ ਕਿਸੇ ਮੁੱਦਿਆਂ ਨੂੰ ਲੈਕੇ ਚਲ ਰਿਹਾ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ।ਜਿਸ ਵਿੱਚ ਦੋਨਾਂ ਵਲੋਂ ਇੱਕ ਦੂਜੇ ਦੀ ਮਨਿਸਟਰੀ ਉੱਤੇ ਗੰਭੀਰ ਤੋਂ ਗੰਭੀਰ ਆਰੋਪ ਲਗਾਏ ਜਾ ਰਹੇ ਹਨ।ਕੱਲ ਇੱਕ ਵੀਡੀਓ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਇੱਕ ਸਨੀ ਮਸੀਹ ਵਾਸੀ ਗੁਰਦਾਸਪੁਰ ਨੇ ਪਾਸਟਰ ਬਰਜਿੰਦਰ ਸਿੰਘ ਅਤੇ ਉਹਨਾਂ ਦੀ ਮਨਿਸਟਰੀ ਦੇ ਕੁੱਝ ਲੋਗਾ ਉੱਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਕੁੱਝ ਦਿਨ ਪਹਿਲਾਂ ਪਾਸਟਰ ਬਰਜਿੰਦਰ ਸਿੰਘ ਦੀ ਮਨਿਸਟਰੀ ਤੋਂ ਕੁੱਝ ਆਗੂ ਉਸ ਕੋਲ ਆਏ ਅਤੇ ਉਸਨੂੰ ਕਹਿਣ ਲੱਗੇ ਕਿ ਅਸੀਂ ਤੈਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਵੀ ਦੇਵਾਂਗੇ ਅਤੇ ਤੈਨੂੰ ਜਿੱਥੇ ਫਿਲਮੀ ਐਕਟਰਾਂ ਨਾਲ ਵੀ ਮਿਲਾਵਾਂਗੇ ਅਤੇ ਨਾਲ ਹੀ ਤੈਨੂੰ ਕਿਸੇ ਫਿਲਮ ਵਿੱਚ ਰੋਲ ਵੀ ਦਿਵਾਂਗੇਂ ਤੂੰ ਸਿਰਫ ਪਠਾਨਕੋਟ, ਮੁਕੇਰੀਆਂ ਅਤੇ ਹੋਰ ਪਿੰਡਾਂ ਵਿੱਚੋਂ ਮਰੇ ਹੋਏ ਲੋਕਾਂ ਦੇ ਆਧਾਰ ਕਾਰਡ ਲੈਕੇ ਉਸ ਆਧਾਰ ਕਾਰਡ ਉੱਤੇ ਲੱਗੀ ਫੋਟੋ ਬਦਲ ਕੇ ਅਤੇ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਲੈਕੇ ਨਕਲੀ ਵਿਆਕਤੀ ਖੜ੍ਹੇ ਕਰਕੇ ਉਹਨਾਂ ਦੀਆਂ ਗਵਾਹੀਆਂ ਪਾਸਟਰ ਅੰਕੁਰ ਨਰੂਲਾ ਮਨਿਸਟਰੀ ਖਾਂਬੜਾ ਵਿਚ ਝੂਠੀਆਂ ਗਵਾਹੀਆਂ ਦਿਲਵਾਣੀਆ ਹਨ ਜਿਸ ਨਾਲ ਪਾਸਟਰ ਅੰਕੁਰ ਨਰੂਲਾ ਵਲੋਂ ਜਿੰਦੇ ਬੰਦਿਆਂ ਨੂੰ ਜੀਵਤ ਕਰਨ ਦੀ ਜੋ ਪ੍ਰਫੈਟੀ ਕੀਤੀ ਜਾਂਦੀ ਹੈ ਉਹ ਝੂਠ ਸਾਬਤ ਹੋ ਸਕੇ ਜਿਸ ਨਾਲ ਪਾਸਟਰ ਅੰਕੁਰ ਨਰੂਲਾ ਮਨਿਸਟਰੀ ਬਦਨਾਮ ਹੋ ਸਕੇ ਉਸਨੇ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਸਨੂੰ ਫੋਨ ਕਰਕੇ ਇਹ ਕੰਮ ਕਰਨ ਲਈ ਲਾਲਚ ਦਿੱਤਾ ਗਿਆ ਸੀ ਜਿਸ ਦੀ ਆਡੀਓ ਰਿਕਾਰਡਿੰਗ ਵੀ ਉਸ ਕੋਲ ਫਿਰ ਉਸਨੂੰ ਮਿਲ ਕੇ ਪੈਸੇ ਦੇ ਕੇ ਇਹ ਗਲਤ ਕੰਮ ਕਰਨ ਦਾ ਲਾਲਚ ਦਿੱਤਾ ਗਿਆ ਉਸਨੇ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਸਦੇ ਜ਼ਮੀਰ ਨੇ ਉਸਨੂੰ ਇਹ ਗ਼ਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ।ਸਨੀ ਮਸੀਹ ਨੇ ਪਾਸਟਰ ਬਰਜਿੰਦਰ ਮਨਿਸਟਰੀ ਦੇ ਆਗੂ ਉੱਤੇ ਆਰੋਪ ਲਗਾਉਂਦੇ ਕਿਹਾ ਕਿ ਇਹ ਲੋਗ ਇੰਨਾ ਗਿਰ ਜਾਣਗੇ ਕਿ ਝੂਠੀਆਂ ਕਹਾਣੀਆਂ ਘੜ ਕੇ ਪਾਸਟਰ ਅੰਕੁਰ ਨਰੂਲਾ ਜੀ ਨੂੰ ਬਦਨਾਮ ਕਰ ਦੇਣਗੇ। ਉਸਨੇ ਪਾਸਟਰ ਬਰਜਿੰਦਰ ਮਨਿਸਟਰੀ ਦੇ ਕਾਫੀ ਖੁਲਾਸੇ ਮੀਡੀਆ ਵਿੱਚ ਖਾਸ ਗੱਲਬਾਤ ਦੌਰਾਨ ਕੀਤਾ ਅਤੇ ਉਨ੍ਹਾਂ ਵਲੋਂ ਰਚੇ ਜਾ ਰਹੇ ਡਰਾਮੇ ਦਾ ਪਰਦਾਫਾਸ਼ ਵੀ ਕੀਤਾ।

Feed links –https://vtransfer.in/en/d/AiztFUHfaTBNu7

 

ਬਾਈਟ –ਸਨੀ ਮਸੀਹ ਗੁਰਦਾਸਪੁਰ

Leave a Comment

Your email address will not be published. Required fields are marked *