ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਦੀ ਪੁਲਿਸ ਪਾਰਟੀ ਵੱਲੋ 02 ਨਸ਼ਾ ਤਸਕਰਾਂ ਪਾਸੋਂ 03 ਕਿੱਲੋ 02 ਗ੍ਰਾਮ
ਹੈਰੋਇਨ, 78 ਹਜਾਰ ਰੁਪਏ ਡਰੱਗ ਮਨੀ, ਬੁਲਟ ਮੋਟਰਸਾਇਕਲ ਬਿਨਾ ਨੰਬਰੀ ਅਤੇ 04 ਮੋਬਾਇਲ ਫੋਨ ਬ੍ਰਾਮਦ ਕਰਕੇ
ਵੱਡੀ ਸਫਲਤਾ ਹਾਸਲ ਕੀਤੀ।
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ
ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ। ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼
ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ
ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ
ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ 02 ਨਸ਼ਾ ਤਸਕਰਾਂ ਪਾਸੋਂ 03 ਕਿੱਲੋ 02 ਗ੍ਰਾਮ ਹੈਰੋਇਨ ਅਤੇ 78 ਹਜਾਰ
ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉਪ-ਪੁਲਿਸ ਕਪਤਾਨ, ਸਬ-
ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 19-01-2024 ਨੂੰ SI/SHO ਯਾਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ
ਦੇ ਸਬੰਧ ਵਿੱਚ ਬੀਰ ਪਿੰਡ ਫਾਟਕ ਨੇੜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਬੁਲਟ ਮੋਟਰਸਾਈਕਲ ਬਿਨਾ ਨੰਬਰੀ ਰੰਗ
ਕਾਲਾ ਪਰ 02 ਮੋਨੇ ਨੌਜਵਾਨ ਜਿਹਨਾਂ ਦੇ ਨਾਮ ਜਗਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਜਾਦ ਨਗਰ ਨਕੋਦਰ ਥਾਣਾ
ਸਿਟੀ ਨਕੋਦਰ ਜਿਲ੍ਹਾ ਜਲੰਧਰ ਅਤੇ ਗੁਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮੈਣਵਾ ਥਾਣਾ ਸਦਰ ਕਪੂਰਥਲਾ
ਹਨ, ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਫਾਟਕ ਬੀਰ ਪਿੰਡ ਨਾਲ ਜਾਂਦੀ ਸੜਕ ਵਲੋਂ ਨਕੋਦਰ ਏਰੀਏ
ਵਿੱਚ ਗਾਹਕਾਂ ਨੂੰ ਹੈਰੋਇਨ ਦੇਣ ਲਈ ਆਪਣੇ ਬੁਲਟ ਮੋਟਰਸਾਈਕਲ ਪਰ ਆ ਰਹੇ ਹਨ। ਜੇਕਰ ਹੁਣੇ ਫਾਟਕ ਬੀਰ ਪਿੰਡ ਨੂੰ
ਜਾਂਦੀ ਸੜਕ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਹੈਰੋਇਨ ਬ੍ਰਾਮਦ ਹੋ ਸਕਦੀ
ਹੈ। ਜਿਸ ਤੇ ਮੁਖਬਰ ਖਾਸ ਵਲੋਂ ਦਿੱਤੀ ਇਤਲਾਹ ਮੁਤਾਬਿਕ ਫਾਟਕ ਬੀਰ ਪਿੰਡ ਨਾਲ ਪਿੰਡ ਮਾਹੂੰਵਾਲ ਨੂੰ ਜਾਂਦੀ ਸੜਕ ਪਰ
ਨਾਕਾਬੰਦੀ ਕੀਤੀ ਗਈ ਤਾਂ ਬੁਲਟ ਮੋਟਰਸਾਈਕਲ ਪਰ ਆ ਰਹੇ 02 ਨੌਜਵਾਨਾ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਤਾ ਬੁਲਟ
ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਜਗਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਜਾਦ ਨਗਰ ਨਕੋਦਰ ਥਾਣਾ ਸਿਟੀ
ਨਕੋਦਰ ਜਿਲ੍ਹਾ ਜਲੰਧਰ ਦੱਸਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ
ਪਿੰਡ ਮੈਣਵਾ ਥਾਣਾ ਸਦਰ ਕਪੂਰਥਲਾ ਦੱਸਿਆ ਜਿੰਨਾ ਨੂੰ ਕਾਬੂ ਕਰਕੇ ਮੌਕੇ ਪਰ ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ
ਕਪਤਾਨ, ਸਬ ਡਵੀਜਨ ਨਕੋਦਰ ਜੀ ਨੂੰ ਬੁਲਾ ਕੇ ਤਲਾਸ਼ੀ ਹਸਬ ਜਾਬਤਾ ਅਨੁਸਾਰ ਲਈ ਗਈ ਜਗਦੇਵ ਸਿੰਘ ਦੀ ਪਹਿਨੀ
ਹੋਈ ਜੈਕਟਰ ਦੀ ਅੰਦਰਲੀ ਖੱਬੇ ਪਾਸੇ ਦੀ ਜੇਬ ਵਿੱਚੋ ਕਾਲੇ ਮੋਮੀ ਲਿਫਾਫੇ ਵਿੱਚੋ 502 ਗ੍ਰਾਮ ਹੈਰੋਇਨ ਅਤੇ ਗੁਰਜੀਤ ਸਿੰਘ
ਦੀ ਪਿੱਠ ਪਰ ਪਹਿਨੀ ਹੋਈ ਕਿਟ ਬੈਗ ਵਿੱਚੋਂ ਕਾਲੇ ਲਿਫਾਫੇ ਵਿੱਚੋਂ 02 ਕਿੱਲੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਤੇ
ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 09 ਮਿਤੀ 19-01-2024 ਅ/ਧ 21(C)-61-85 NDPS Act ਥਾਣਾ ਸਦਰ ਨਕੋਦਰ
ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉਪ-ਪੁਲਿਸ
ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾ ਦੇ ਬੈਕਵਰਡ ਅਤੇ
ਫਾਰਵਡ ਲਿੰਕਾ ਅਤੇ ਜਾਇਦਾਦਾ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ। ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ
ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।