ਅੱਜ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਲੋਂ ਟਿਕਟ ਘੋਸ਼ਿਤ ਹੋਏ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਹੋਏ ਗੁਰੂ ਘਰ ਨਤਮਸਤਕ।ਟਿਕਟ ਮਿਲਣ ਤੇ ਸੁਸ਼ੀਲ ਕੁਮਾਰ ਰਿੰਕੂ ਵਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੀ ਐੱਮ ਪੰਜਾਬ ਸਰਦਾਰ ਭਗਵੰਤ ਮਾਨ, ਸੰਦੀਪ ਪਾਠਕ ਰਾਜ ਸਭਾ ਮੈਂਬਰ ਦਾ ਧੰਨਵਾਦ ਕੀਤਾ। ਓਹਨਾ ਕਿਹਾ ਕਿ ਮੈ ਜਿੱਤ ਕੇ ਸੀਟ ਪਾਰਟੀ ਦੀ ਝੋਲ਼ੀ ਪਾਵਾਂਗਾ।ਇਸ ਮੌਕੇ ਵਰਕਰਾਂ ਵਲੋਂ ਓਹਨਾ ਦਾ ਸੁਆਗਤ ਫੁੱਲ ਮਾਲਾ ਭੇਂਟ ਕਰਕੇ ਕੀਤਾ ਗਿਆ। ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕ ਪਸੰਦ ਕਰ ਰਹੇ ਨੇ ਜਿਸ ਦਾ ਫਾਇਦਾ ਲੋਕ ਸਭਾ ਚੋਣਾਂ ਦੌਰਾਨ ਮਿਲੇਗਾ । ਓਹਨਾ ਕਿਹਾ ਕਿ ਜਲੰਧਰ ਲੋਕ ਸਭਾ ਦੀ ਜਿੱਤ ਪਹਿਲਾਂ ਨਾਲੋਂ ਵੀ ਵੱਡੇ ਫ਼ਾਸਲੇ ਨਾਲ ਹੋਵੇਗੀ।
ਇਸ ਮੌਕੇ ਲੋਕਲ ਮੰਤਰੀ ਸਰਦਾਰ ਬਲਕਾਰ ਸਿੰਘ,ਐਮ ਐਲ ਏ ਸ਼ੀਤਲ ਅੰਗੁਰਾਲ ਜਲ਼ੰਧਰ ਵੈਸਟ,ਰਮਨ ਅਰੋੜਾ ਐੱਮ ਐਲ ਏ ਜਲ਼ੰਧਰ ਸੈਂਟਰਲ,ਹਲਕਾ ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ, ਰਾਜਵਿੰਦਰ ਕੌਰ ਸੁਬਾ ਸਕੱਤਰ, ਮੰਗਲ ਸਿੰਘ ਬੱਸੀ ਚੇਅਰਮੈਂਨ ਪੰਜਾਬ ਏਗਰੋ,ਜਿਲ੍ਹਾ ਪ੍ਰਧਾਨ ਜਲ਼ੰਧਰ ਸ਼ਹਿਰੀ ਅੰਮ੍ਰਿਤ ਪਾਲ ਸਿੰਘ, ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਸਟੀਵਨ ਕਲੇਰ, ਲੱਕੀ ਰੰਧਾਵਾ ਸੁਬਾ ਵਾਈਸ ਪ੍ਰਧਾਨ ਯੂਥ ਵਿੰਗ,ਮੁਹਿੰਦਰ ਭਗਤ,ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੇਂਟ, ਦਿਨੇਸ਼ ਢੱਲ ਹਲਕਾ ਇੰਚਾਰਜ ਜਲ਼ੰਧਰ ਨੌਰਥ, ਗੁਰਿੰਦਰ ਸਿੰਘ ਗਿੰਦਾ ਜਿਲ੍ਹਾ ਸਕੱਤਰ ਜਲੰਧਰ ਸ਼ਹਿਰੀ,ਆਤਮ ਪ੍ਰਕਾਸ਼ ਸਿੰਘ ਬੱਬਲੂ ਸੂਬਾ ਜੁਆਇੰਟ ਸਕੱਤਰ, ਹਰਚਰਣ ਸਿੰਘ ਸੰਧੂ ਸੂਬਾ ਜੁਆਇੰਟ ਸਕੱਤਰ, ਇੰਦਰਵੰਸ਼ ਚੱਢਾ ਜਿਲ੍ਹਾ ਜਲੰਧਰ ਟ੍ਰੇਡ ਪ੍ਰਧਾਨ, ਰਿਕੀ ਮਣੋਚਾ ਸੁਬਾ ਵਾਈਸ ਪ੍ਰਧਾਨ ਟ੍ਰੇਡ ਵਿੰਗ, ਸੰਜੀਵ ਭਗਤ ਜਿਲ੍ਹਾ ਮੀਡਿਆ ਇੰਚਾਰਜ, ਗੁਰਨਾਮ ਸਿੰਘ ਜਿਲ੍ਹਾ ਵਾਈਸ ਐਸ ਸੀ ਵਿੰਗ , ਪਾਰਟੀ ਦੇ ਦਰਜਾ ਬ-ਦਰਜਾ ਆਹੁਦੇਦਾਰ ਤੇ ਵਲੰਟੀਅਰਜ਼ ਹਾਜਰ ਸਨ। ਵਰਕਰਾਂ ਬਹੁਤ ਵਿੱਚ ਉਤਸਾਹ ਸੀ।