ਇਸ ਪਾਰਟੀ ਨੇ ਪੰਜਾਬ ਨੂੰ ਤੇ ਖਾਸ ਤੋਰ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਕੋਈ ਹੀਲਾ ਨਹੀਂ ਛੱਡਿਆ ਸੀ। ਉੜਦਾ ਪੰਜਾਬ ਨਾਮੀ ਫਿਲਮ ਦਿਖਾ ਕੇ ਸਿੱਖਾਂ ਨੂੰ ਨਸ਼ੇੜੀ ਤੇ ਨਸ਼ੇ ਦਾ ਗੈਂਗਸਟਰ ਪੇਸ਼ ਕੀਤਾ ਸੀ। ਅਜੇ ਵੀ ਸਿੱਖ ਉਸੇ ਹਾਲਾਤ ਵਿੱਚੋ ਗੁਜ਼ਰ ਰਿਹਾ ਹੈ।
ਸਵਾਲ ਹੈ ਪੰਜਾਬ ਕਿਵੇਂ ਲੀਹ ਤੇ ਆਵੇ? ਉਸ ਲਈ ਲੀਡਰਸ਼ਿਪ ਹੀ ਰਾਹ ਪਧਰਾ ਕਰ ਸਕਦੀ ਹੈ। ਆਲ ਇੰਡਿਆ ਪੀਸ ਮਿਸ਼ਨ ਦਾ ਇਹ ਵਿਚਾਰ ਹੈ ਕਿ ਅਕਾਲੀ ਦੱਲ ਨੂੰ ਇੰਡਿਆ ਗੱਠ ਬੰਧਨ ਵੱਲ ਵੱਧਣਾ ਚਾਹੀਦਾ ਹੈ। ਪਰ ਅਕਾਲੀ ਦੱਲ ਆਪਣੀ ਪੁਰਣੀ ਗਲਤੀ ਨੂੰ ਨਾਂ ਸਮਝ ਰਿਹਾ ਹੈ ਤੇ ਨਾਂ ਦਰੁਸਤ ਕਰਨਾ ਚਾਹੁੰਦਾ ਹੈ। ਉਧਰ ਆਮ ਆਦਮੀ ਪਾਰਟੀ ਇੱਕ ਪਾਸੇ ਇੰਡਿਆ ਗੱਠ ਬੰਧਨ ਦਾ ਹਿੱਸਾ ਹੈ ਤੇ ਦੈਜੇ ਪਾਸੇ ਪੰਜਾਬ ਵਿੱਚ ਆਪਸੀ ਟਕਰਾਵ ਤੇ ਖੜੀ ਹੈ। ਨਤੀਜੇ ਕੀ ਹੋਣਗੇ ਉਹ ਪੰਜਾਬ ਨੂੰ ਹੋਰ ਸਮਸਿਆ ਵਿੱਚ ਪਾ ਦੇਣਗੇ, ਇਸ ਦਾ ਖਦਸਾ ਹੈ। ਅਜਿਹੇ ਹਾਲਾਤ ਤੋ ਪੰਜਾਬ ਕਿਵੇ ਸੁਰਖਰੂ ਹੋਵੇ ਇਹ ਵੱਡਾ ਸਵਾਲ ਹੈ? ਸਿੱਖ ਚਿੰਤਕਾਂ ਤੇ ਪੰਜਾਬ ਦੇ ਬੂਧੀ ਜੀਵੀ ਵਰਗਾਂ ਨੂੰ ਇਸ ਤੇ ਸੋਚਣਾ ਚਾਹੀਦਾ ਹੈ ਤਾਂ ਕਿ ਆਉਣ ਵਾਲਾ ਸਮਾਂ ਪੰਜਾਬ ਤੇ ਪੰਜਾਬੀਅਤ ਲਈ ਖੁਸ਼ਨੁਮਾਂ ਹੋਵੇ।