ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪਿੰਡ ਚਡਿਆਲ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ

ਪਿੰਡ ਚਡਿਆਲ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ

 

ਹੁਸ਼ਿਆਰਪੁਰ-ਇਥੋਂ ਥੋੜੀ ਦੂਰੀ ਤੇ ਬਲਾਕ ਹੁਸ਼ਿਆਰਪੁਰ-1 ਦੇ ਪਿੰਡ ਚਡਿਆਲ ਵਿਖੇ ਪਿੰਡ ਦੀ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਬਾਬਾ ਸਾਹਿਬ ਭੀਮ ਰਾਓ ਜੀ ਦਾ 133ਵਾਂ ਜਨਮ ਦਿਵਸ ਬੜੇ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ ਇਸ ਵਿਸ਼ਾਲ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਸੁਸਾਇਟੀ ਵਲੋਂ ਕੀਤੇ ਸੁਚੇਤ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਅਮਨਦੀਪ ਸਿੰਘ ਜੀ ਨੇ ਕੀਤੀ ਅਤੇ ਇਲਾਕੇ ਦੇ ਉਘੇ ਸਮਾਜ ਚਿੰਤਕ ਅਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਮਾਸਟਰ ਮਹਿੰਦਰ ਸਿੰਘ ਹੀਰ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸੁਸਾਇਟੀ ਦੇ ਪ੍ਰਬੰਧਕ ਮੈਂਬਰਾਂ ਸਰਵਸ਼੍ਰੀ ਪ੍ਰਦੀਪ ਕੁਮਾਰ, ਕੇਵਲ ਕ੍ਰਿਸ਼ਨ, ਅੰਮ੍ਰਿਤਪਾਲ ਸਿੰਘ, ਵਰਿੰਦਰ ਕੁਮਾਰ ਬੰਟੀ, ਵਿਜੇ ਅਤੇ ਰੋਹਿਤ ਦੀ ਨਿਗਰਾਨੀ ਹੇਠ ਪਿੰਡ ਵਾਸੀਆਂ ਨੇ ਬਰੈਡ ਅਤੇ ਚਾਹ ਪਾਦੀ ਅਤੇ ਮਠਿਆਈਅ ਆਦਿ ਦਾ ਯੋਗ ਪ੍ਰਬੰਧ ਕੀਤਾ ਹੋਇਆ ਸੀ। ਇਸ ਸਮਾਗਮ ਨੂੰ ਸਫਲਤਾ ਪੂਰਵਕ ਕਾਮਯਾਬ ਕਰਨ ਲਈ ਐਨ.ਆਰ.ਆਈ. ਨੇ ਵੀ ਆਰਥਿਕ ਤੌਰ ਤੇ ਪੂਰਨ ਸਹਿਯੋਗ ਕੀਤਾ।

ਸਮਾਗਮ ਦੀ ਸ਼ੁਰੂਆਤ ਸਮੇਂ ਅੰਮ੍ਰਿਤਪਾਲ ਸਿੰਘ ਨੇ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਪਹੰੁਚਣ ਤੇ ਜੀ ਆਇਆ ਕਿਹਾ ਤੇ ਬਾਬਾ ਸਾਹਿਬ ਵਲੋਂ ਸਮਾਜ ਲਈ ਕੀਤੇ ਸੰਘਰਸ਼ਾਂ ਬਾਰੇ ਦੱਸਿਆ ਅਤੇ ਇਸ ਤੋਂ ਬਾਅਦ ਮੁੱਖ ਮਹਿਮਾਨ ਮਾਸਟਰ ਮਹਿੰਦਰ ਸਿੰਘ ਹੀਰ, ਡਾਕਟਰ ਅਮਨਦੀਪ ਸਿੰਘ ਤੇ ਪਿੰਡ ਵਾਸੀਆਂ ਨੇ ਬਾਬਾ ਸਾਹਿਬ ਦੀ ਫੋਟੋ ਤੇ ਹਾਰ ਪਹਿਨਾਕੇ ਸ਼ਰਧਾਸੁਮਨ ਭੇਂਟ ਕੀਤੇ। ਛੋਟੇ ਬੱਚਿਆਂ ਨੇ ਵੀ ਕਵਿਤਾ ਤੇ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਗੁਣਗਾਣ ਕੀਤੇ। ਮੁੱਖ ਮਹਿਮਾਨ ਮਾਸਟਰ ਮਹਿੰਦਰ ਸਿੰਘ ਹੀਰ ਨੇ ਆਪਣੇ ਭਾਸ਼ਣ ਵਿੱਚ ਮਨੁੱਖ ਜਾਤੀ ਨੂੰ ਚਾਰ ਵਰਣਾ ਵਿੱਚ ਵੰਡ ਕੇ ਫਿਰ 6742 ਜਾਤਾਂ ਵਿੱਚ ਮਨੁੱਖਤਾ ਨੂੰ ਲੀਰੋ ਲੀਰ ਕਰਨ ਅਤੇ ਆਪਸ ਵਿੱਚ ਭੇਦ ਭਾਵ ਅਤੇ ਨਫਰਤ ਅਤੇ ਊਚ-ਨੀਚ ਦਾ ਮਾਹੌਲ ਸਿਰਜਨ, 85 ਪ੍ਰਤੀਸ਼ਤ ਦਲਿਤ ਪਛੜੇ ਵਰਗ ਅਤੇ ਧਾਰਮਿਕ ਘੱਟ ਗਿਣਤੀ ਨੂੰ ਹੱਕਾਂ ਤੋਂ ਵਾਂਝੇ ਕਰਕੇ ਅਪਮਾਨਿਤ ਅਤੇ ਦੁੱਖਾਂ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਕੀਤਾ।ਨਾਰੀ ਜਾਤੀ ਨੂੰ ਨਰਕ ਦਾ ਦਵਾਰ ਦਿੱਤਾ। ਅੰਬੇਡਕਰ ਜੀ ਨੇ ਦੇਸ਼ ‘ਚੋਂ ਇਸ ਜਾਤੀ ਪਾਤੀ ਸਿਸਟਮ ਨੂੰ ਤੋੜਨ ਲਈ ਡਾਕਟਰ ਸਾਹਿਬ ਨੇ ਜ਼ਿੰਦਗੀ ਭਰ ਅਸਹਿ ਦੁੱਖ ਸਹਿ ਕੇ ਵੀ ਸੰਘਰਸ਼ ਕੀਤਾ। ਸਮਾਂ ਮਿਲਣ ਤੇ ਭਾਰਤ ਦੇਸ਼ ਦਾ ਸੰਵਿਧਾਨ ਲਿਖਣ ਦਾ ……… ਉਸ ਵਿੱਚ ਉਸ ਨੂੰ ਸਭ ਨੂੰ ਤਰੱਕੀ ਦੇ ਬਰਾਬਰ ਦੇ ਮੌਕੇ ਪੜਾਈ, ਰੁਜ਼ਗਾਰ ਅਤੇ ਸਿਹਤ ਸਹੂਲਤਾਂ ਤੇ ਇਨਸਾਫ ਲਈ ਪੂਰਾ ਪ੍ਰਬੰਧ ਕੀਤਾ ਪਰ ਸਮੇਂ ਸਮੇਂ ਇਹ ਬਣੀਆਂ ਸਰਕਾਰਾਂ ਨੇ 85 ਪ੍ਰਤੀਸ਼ਤ ਲੋਕਾਂਨੂੰ ਤਰੱਕੀ ਦੇ ਰਸਤੇ ਲੈ ਜਾਣ ਲਈ ਠੋਸ ਉਪਰਾਲੇ ਨਹੀ ਕੀਤੇ ਸਗੋਂ ਸਿਆਸੀ ਅਤੇ ਕਾਰਪੋਰੇਅ ਘਰਾਣਿਆ ਦੇ ਹਿੱਤਾ ਲਈ ਅਨੇਕਾ ਸੋਧਾਂ ਕੀਤੀਆਂ। ਅੱਜ ਜਿਥੇ ਇਹ ਫਿਰਕਾਪ੍ਰਸਤ ਤਾਕਤਾਂ ਸੰਵਿਧਾਨ ਨੂੰ ਖਤਮ ਕਰਕੇ ਭਾਰਤ ਦੇ ਲੋਕਤੰਤਰ ਨੂੰ ਖਤਮ ਕਰਨ ਤੇ ਤੁਲੀਆਂ ਹਨ ਉਥੇ ਦੂਸਰੇ ਪਾਸੇ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਸੈਕੂਲਰ ਪਾਰਟੀਆਂ ਇਕ ਮੰਚ ਤੇ ਇੱਕਠੀਆਂ ਹੋਈਆਂ। ਇਸ ਸਬੰਧੀ ਸਾਨੂੰ ………………………

ਭਾਰਤੀ ਲੋਕਤੰਤਰ ਬਚਾਉਣ ਵਾਲੀ ਸੋਚ ਦੀ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ। ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਅਮਨਦੀਪ ਨੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿਸ ਥਾਂ ਤੇ ਸਾਡਾ ਸਮਾਜ ਖੜਾ ਹੈ ਉਸ ਪਿੱਛੇ ਬਾਬਾ ਸਾਹਿਬ ਦੇ ਬਾਬਾ ਸਾਹਿਬ ਦੇ ਸੰਘਰਸ਼ਾਂ ਦੀ ਦੇਣ ਹੈ ਤੇ ਬਾਬਾ ਸਾਹਿਬ ਵਲੋਂ ਭਾਰਤ ਦੇਸ਼ ਲਈ ਦਿੱਤਾ ਸੰਵਿਧਾਨ ਦੁਨੀਆ ਵਿੰਚ ਇਕ ਬੇਮਿਸਾਲ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਨੇ ਕਾਰਪੋਰੇਟ ਦੀ ਸਾਜਿਸ਼ ਹੇਠ 85 ਪ੍ਰਤੀਸ਼ਤ ਲੋਕਾਂ ਦੀ ਸਿੱਖਿਆ ਅਤੇ ਸਿਹਤ ਨਾਲ ਖਿਲਵਾੜ ਕਰਨ ਲਈ ਕਈ ਢੰਗ ਤਿਆਰ ਕੀਤੇ ਹਨ। ਸਾਨੂੰ ਉਹਨਾਂ ਦੀਆਂ ਸਾਜਿਸ਼ਾਂ ਦਾ ਪਰਦਾ ਫਾਸ਼ ਕਰਦਿਆਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਉਹਨਾਂ ਇਸ ਦੇ ਉਲਟ ਮਨੁੱਖ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਹੁਤ ਵਧੀਆ ਜਾਣਕਾਰੀ ਵੀ ਦਿੱਛੀ। ਇਸ ਮੌਕੇ ਮੁੱਖ ਮਹਿਮਾਨ ਅਤੇ ਪ੍ਰਧਾਨ ਜੀ ਵਲੋਂ ਪਹਿਲੀ ਤੇ ਪੰਜਵੀਂ ਜਮਾਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿੱਚ ਆਏ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਂਸਲਾ ਹਫਜ਼ਾਈ ਕੀਤੀ। ਇਸ ਮੌਕੇ ਉਪਰੰਤ ਗਿਆਨੀ ਗੁਰਬਚਨ ਸਿੰਘ, ਆਤਮਾ ਰਾਮ, ਹਰਭਜਨ ਲਾਲ, ਪਟਵਾਰੀ ਮੋਹਨ ਲਾਲ, ਵਿਵੇਕ, ਬਲਵਿੰਦਰ , ਹਰਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਅਨੀਤਾ ਰਾਣੀ ਆਦਿ ਸ਼ਾਮਲ ਸਨ। ਇਸ ਖੁਸ਼ੀ ਦੇ ਮੌਕੇ ਤੇ ਪ੍ਰਬੰਧਕ ਕਮੇਟੀ ਵਲੋਂ ਮਠਿਆਈ ਅਤੇ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

Leave a Comment

Your email address will not be published. Required fields are marked *