ਏਸ ਕਲਯੁਗੀ ਤਪਸ਼ ਤੋਂ ਸਮਾਜ ਨੂੰ ਸੰਤਾਂ, ਮਹਾਪੁਰਸ਼ਾਂ ਦਾ ਅਸ਼ੀਰਵਾਦ ਹੀ ਬਚਾਅ ਕੇ ਰੱਖਦੈ- ਪਵਨ ਟੀਨੂੰ
* ਪ੍ਰਸਿੱਧ ਧਾਰਮਿਕ ਸਥਾਂਨ ਡੇਰਾ ਬੱਲਾਂ ਵਿਖੇ ਆਪ ਦੇ ਉਮੀਦਵਾਰ ਪਵਨ ਟੀਨੂੰ ਸਾਥੀਆਂ ਸਮੇਤ ਹੋਏ ਨਤਮਸਤਕ
ਜਲੰਧਰ, 30 ਅਪ੍ਰੈਲ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਨੇ ਸਾਥੀਆਂ ਸਮੇਤ ਪ੍ਰਸਿੱਧ ਧਾਰਮਿਕ ਸਥਾਨ ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋ ਕੇ ਗੱਦੀਨਸ਼ੀਨ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਸੰਤ ਜੀ ਨੇ ਪਵਨ ਟੀਨੂੰ ਨੂੰ ਅਸ਼ੀਰਵਾਦ ਦਿਤਾ ਤੇ ਕਾਫੀ ਸਮਾਂ ਸੰਤ ਜੀ ਤੇ ਪਵਨ ਟੀਨੂੰ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ | ਪਵਨ ਟੀਨੂੰ ਨੇ ਇਸ ਮੌਕੇ ਕਿਹਾ ਕਿ ਏਸ ਕਲਯੁੱਗੀ ਤਪਸ਼ ਤੋਂ ਸਮਾਜ ਨੂੰ ਸੰਤਾਂ, ਮਹਾਪੁਰਸ਼ਾਂ ਦਾ ਅਸ਼ੀਰਵਾਦ ਹੀ ਬਚਾਅ ਕੇ ਰੱਖ ਸਕਦੈ |
ਇਸ ਦੌਰਾਨ ਸੰਤ ਨਿਰੰਜਣ ਦਾਸ ਜੀ ਨੇ ਪਵਨ ਟੀਨੂੰ ਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਦਾ ਲੋਈਆਂ ਦੇ ਕੇ ਸਨਮਾਨ ਕੀਤਾ | ਜਿਨ੍ਹਾਂ ਵਿੱਚ ਬਲਕਾਰ ਸਿੰਘ ਕੈਬਨਿਟ ਮੰਤਰੀ, ਗੁਰਚਰਨ ਸਿੰਘ ਚੰਨੀ, ਪ੍ਰਭਦਿਆਲ ਰਾਮਪੁਰ, ਬਾਲ ਕਿਸ਼ਨ ਬਾਲੀ ਕੌਂਸਲਰ, ਚਰਨਜੀਤ ਸ਼ੇਰੀ, ਸੰਜੀਵ ਗਾਂਧੀ, ਰੌਕੀ ਸਰਪੰਚ ਬਿਆਸ ਪਿੰਡ, ਸੁਖਵੀਰ ਲੰਬੜਦਾਰ ਅਲਾਵਲਪੁਰ, ਜੱਸਾ ਸੰਘਵਾਲ, ਬੀ ਸੀ ਸੁਰੀਲਾ, ਗੁਰਦਿਆਲ ਰਸੂਲਪੁਰ, ਡਾ. ਮੱਖਣ ਲਾਲ, ਗੁਰਮੀਤ ਸਿੰਘ ਯੂ ਐਸ ਏ, ਦਲਬੀਰ ਮਿੰਟੂ ਤੇ ਹੋਰ ਵਿਅਕਤੀ ਹਾਜਰ ਸਨ |
ਇਸ ਉਪਰੰਤ ਪਿੰਡ ਬੱਲਾਂ ਵਿਖੇ ਇਕ ਚੋਣਾਵੀ ਰੈਲੀ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਿੰਡ ਦੇ ਮੋਹਰੀ ਲੋਕਾਂ ਵੱਲੋਂ ਕੀਤੀ ਗਈ, ਜਿਸ ਵਿੱਚ ਨੇੜਲੇ ਪਿੰਡਾਂ ਦੇ ਵੀ ਕਾਫੀ ਲੋਕ ਹਾਜਰ ਹੋਏ | ਇਸ ਮੌਕੇ ਆਪ ਦੇ ਉਮੀਦਵਾਰ ਪਵਨ ਟੀਨੂੰ ਨੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਆਪਣੀ 2 ਸਾਲਾਂ ਦੀ ਸੰਖਪ ਮਿਆਦ ਦੌਰਾਨ ਲਏ ਗਏ ਲੋਕ ਹਿਤੂ ਫੈਸਲਿਆਂ ਨੂੰ ਹਾਜਰੀਨ ਦੇ ਸਾਹਮਣੇ ਰੱਖਿਆ | ਬਾਬਾ ਸੁੱਖੀ ਜੀ, ਮਨਜੀਤ ਰਾਏ ਬੱਲ, ਜਸਵਿੰਦਰ ਬੱਲ, ਮਦਨ ਲਾਲ, ਵਿਵੇਕ ਭਾਰਗਵ, ਮੱਖਣ ਰਾਮ ਦੀ ਅਗਵਾਈ ਵਿੱਚ ਹੋਏ ਇਸ ਇਕੱਠ ਨੇ ਜੈਕਾਰੇ ਲਗਾ ਕੇ ਪਵਨ ਟੀਨੂੰ ਦੀ ਹਿਮਾਇਤ ਦਾ ਐਲਾਨ ਕੀਤਾ |