ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

* ਕਿਹਾ- ਭਿ੍ਸ਼ਟਾਚਾਰ ਤੇ ਨਸ਼ਿਆਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਪਵੇਗੀ

* ਕਾਂਗਰਸ ਭਿ੍ਸ਼ਟਾਚਾਰ ਦੀ ਜਣਨੀ

* ਪੰਜਾਬ ਸਰਕਾਰ ਨੇ 43 ਹਜਾਰ ਤੋਂ ਵਧੇਰੇ ਨੌਕਰੀਆਂ ਮੈਰਿਟ ਮੁਤਾਬਕ ਦੇ ਕੇ ਆਮ ਲੋਕਾਂ ਦੇ ਸੁਫਨੇ ਸਾਕਾਰ ਕੀਤੇ

ਜਲੰਧਰ 3 ਮਈ (ਪੱਤਰ ਪ੍ਰੇਰਕ)- ਅੱਜ ਹਲਕਾ ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਮਿਹਨਤੀ ਉਮੀਦਵਾਰ ਪਵਨ ਟੀਨੂੰ ਨੇ ਦਸਿਆ ਕਿ ਸਾਡੀ ਪਾਰਟੀ ਦੇ ਆਗੂ ਆਮ ਘਰਾਂ ਵਿੱਚੋਂ ਆਏ ਹੋਣ ਕਾਰਨ ਆਮ ਲੋਕਾਂ ਦੇ ਦੁੱਖਾਂ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ | ਉਨ੍ਹਾਂ ਦਸਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜਲਦ ਹੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ ਅਤੇ ਪੈਨਸ਼ਨਰਾਂ ਦੀ ਪੈਨਸ਼ਨ 1000 ਰੁਪਏ ਹੋਰ ਵਧਾ ਕੇ 2500 ਰੁਪਏ ਰਣਨੀਤੀ ਤਿਆਰ ਕਰ ਰਹੀ ਹੈ |

ਉਨ੍ਹਾਂ ਯਕੀਨ ਦਿਵਾਇਆ ਕਿ ਅਸੀਂ ਆਪਣੀ ਸਰਕਾਰ ਵੱਲੋਂ ਕੀਤੇ ਵਾਅਦੇ ਇੰਨ-ਬਿੰਨ ਪੂਰੇ ਕਰਾਂਗੇ | ਇਹ ਆਮ ਆਦਮੀ ਪਾਰਟੀ ਹੀ ਹੈ ਜਿਸ ਦੇ ਦੌਰ ਵਿੱਚ ਪੰਜਾਬ ‘ਚ 43 ਹਜਾਰ ਤੋਂ ਵਧੇਰੇ ਨੌਕਰੀਆਂ ਬਿਨਾ ਕਿਸੇ ਸਿਫਾਰਿਸ਼ ਜਾਂ ਪ੍ਰਭਾਵ ਦੇ ਮੈਰਿਟ ਅਨੁਸਾਰ ਦਿਤੀਆਂ ਗਈਆਂ ਸਨ , ਭਿ੍ਸ਼ਟਾਚਾਰ ਤੇ ਨਸ਼ਿਆਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਾਈ ਲੜਨੀ ਪਵੇਗੀ.

ਪਵਨ ਟੀਨੂੰ ਨੇ ਸੋਹਲ ਖੁਰਦ, ਔਲਖ, ਪੰਡੋਰੀ, ਹਰੀਪੁਰ, ਤੰਦੌਰਾ, ਇਸਮਾਈਲਪੁਰ, ਮਹਿਸਮਪੁਰ, ਅਵਾਣ ਖਾਲਸਾ, ਕੈਮਵਾਲਾ, ਉਮਰੇਵਾਲ, ਬੂਟੇ ਦੀਆਂ ਛੰਨਾ, ਬਘੇਲਾ, ਰਾਏਪੁਰ ਅਰਾਈਆਂ, ਧਰਮੇ ਦੀਆਂ ਛੰਨਾ, ਵਹੇਰਾਂ, ਉਮਰੇਵਾਲ ਬਿੱਲੇ, ਦਰੀਆ ਵਾਲਾ ਬਿੱਲੇ, ਰਾਏਪੁਰ ਗੁਜਰਾ, ਚੋਲੇ ਪਿੰਡ, ਰਾਏਪੁਰ ਮੰਡ ਆਦਿ ਦਾ ਦੌਰਾ ਕਰਦਿਆਂ ਕਿਹਾ ਕਿ ਘੱਟ ਗਿਣਤੀ ਲੋਕਾਂ ਨੂੰ ਬਰਾਬਰ ਦੇ ਹੱਕ ਦੇਣ ਵਾਲੇ ਸੰਵਿਧਾਨ ਨੂੰ ਬਦਲਣ ਦੀ ਤਾਕ ਵਿੱਚ ਬੈਠੇ ਨਰਿੰਦਰ ਮੋਦੀ ਜਾਣਦੇ ਹਨ ਕਿ ਉਨ੍ਹਾਂ ਨੂੰ ਅਗਲੀ ਟਰਮ ਲੈਣ ਵਿੱਚ ਸਭ ਤੋਂ ਜਬਦਸਤ ਲੜਾਈ ਆਮ ਆਦਮੀ ਪਾਰਟੀ ਹੀ ਦੇ ਰਹੀ ਹੈ ਇਸੇ ਕਰਕੇ ਉਨ੍ਹਾਂ ਵੱਲੋਂ ਆਪ ਦੇ ਸਿਰਮੌਰ ਲੀਡਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ |

ਸ੍ਰੀ ਟੀਨੂੰ ਨੇ ਕਿਹਾ ਕਿ ਅਸੀਂ ਸੰਵਿਧਾਨ ਬਚਾਉਣ ਲਈ ਲੋਕ ਸ਼ਕਤੀ ਦਾ ਆਸਰਾ ਲੈ ਰਹੇ ਹਾਂ ਤੇ ਇਹ ਲੋਕ ਸ਼ਕਤੀ ਹੀ ਹੈ ਜੋ ਕਿਸੇ ਨੂੰ ਗੱਦੀ ਤੇ ਬਿਠਾ ਵੀ ਸਕਦੀ ਹੈ ਤੇ ਉਤਾਰ ਵੀ ਸਕਦੀ ਹੈ |

ਸ਼ਾਹਕੋਟ ਹਲਕੇ ਦੇ ਇਸ ਪ੍ਰਭਾਵਸ਼ਾਲੀ ਦੌਰੇ ਦੌਰਾਨ ਪਿੰਡ ਸੋਹਲ ਖਰਦ ਤੇ ਔਲਖ ਵਿੱਚ ਤੀਰਥ ਸਿੰਘ, ਸੰਤੋਖ ਸਿੰਘ, ਹਰਮੇਸ਼ ਸਿੰਘ, ਨਿਰਮਲ ਸਿੰਘ, ਸਰਵਣ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ, ਬਲਵੰਤ ਰਾਮ, ਸੁਖਜਿੰਦਰ ਸਿੰਘ, ਜਗਜੀਵਨ, ਤੀਰਥ ਆਦਿ, ਪਿੰਡ ਹਰੀਪੁਰ ਵਿੱਚ ਨਿਰਮਲ ਸਿੰਘ ਬਲਾਕ ਪ੍ਰਧਾਨ, ਨਿਰਮਲ ਸਿੰਘ ਸਰਪੰਚ, ਪਰਮਿੰਦਰ ਸਿੰਘ ਲੰਬੜਦਾਰ, ਗੁਰਨਾਮ ਸਿੰਘ ਪੰਚ, ਜੋਗਾ ਸਿੰਘ, ਰਾਮਜੀ ਦਾਸ ਫੌਜੀ, ਜਗਰੂਪ ਸਿੰਘ ਮੱਟੂ, ਨਿਰਮਲ ਸਿੰਘ, ਸੁਖਵਿੰਦਰ ਪਾਲ, ਅਵਤਾਰ ਸਿੰਘ, ਮੱਖਣ ਸਿੰਘ ਆਦਿ, ਤੰਦਾਓਰਾ ਪਿੰਡ ‘ਚ ਸਰਪੰਚ ਦਲਜੀਤ ਸਿੰਘ, ਜਸਪਾਲ ਸਿੰਘ, ਜਗੀਰ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ ਪੰਨੂ, ਫੁੰਮਣ ਸਿੰਘ, ਆਤਮਾ ਸਿੰਘ, ਬਲਵਿੰਦਰ ਸਿੰਘ, ਸੋਨੂੰ, ਪ੍ਰੇਮ, ਮਹਿੰਦਰ ਸਿੰਘ ਆਦਿ, ਇਸਮਾਇਲਪੁਰ ਵਿੱਚ ਸਰਪੰਚ ਯੂਸਫ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਲੈਂਬਰ ਸਿੰਘ, ਗੁਰਜੀਤ ਸਿੰਘ, ਮੁਖਤਿਆਰ ਸਿੰਘ, ਪਰਮਜੀਤ ਸਿੰਘ, ਹਰਮੇਲ ਲਾਲ, ਗੋਰਾ ਤੇ ਅਵਤਾਰ ਸਿੰਘ ਆਦਿ, ਪਿੰਡ ਮਹਿਸਮਪੁਰ ਵਿੱਚ ਜਸਵਿੰਦਰ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ, ਪ੍ਰੀਤਮ ਸਿੰਘ, ਰਾਮ ਦਿਆਲ ਸਾਬਕਾ ਪੰਚ, ਜਗੀਰ ਸਿੰਘ, ਬਲਦੇਵ ਸਿੰਘ, ਚੈਂਚਲ ਸਿੰਘ, ਸੁਖਦੇਵ ਸਿੰਘ ਪੰਨੂ, ਅਮਰੀਕ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਇੰਦਰ ਸਿੰਘ ਆਦਿ ਤੋਂ ਇਲਾਵਾ ਅਵਾਣ ਖਾਲਸਾ ਵਿੱਚ ਕੁਲਵੰਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਮਹਿੰਦਰ ਸਿੰਘ ਪ੍ਰਧਾਨ ਪੀ.ਕੇ.ਯੂ, ਹਰਭਜਨ ਸਿੰਘ, ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ, ਪਰਸਰਾਮ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ ਮਿਸਤਰੀ, ਕੋਆਰਡੀਨੇਟਰ ਸੁਖ ਰਾਮ ਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਖਾਲਸਾ ਅਆਦਿ, ਉਮਰਵਾਲ ਵਿਖੇ ਬਿੱਟੂ ਸਰਪੰਚ, ਗੁਰਦੇਵ ਸਿੰਘ ਲੰਬੜਦਾਰ, ਗੁਰਚਰਨ ਸਿੰਘ ਪੰਚ, ਡਾ. ਰੇਸ਼ਮ, ਗੁਰਮੁੱਖ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਚਰਨ ਸਿੰਘ, ਹੈਪੀ, ਕਰਨ ਆਆਦਿ, ਇਸੇ ਤਰ੍ਹਾਂ ਪਿੰਡ ਬੂਟੇ ਦੀਆਂ ਛੰਨਾ ਵਿੱਚ ਭਗਵਾਨ ਸਿੰਘ, ਬਲਵੰਤ ਸਿੰਘ, ਪ੍ਰਕਾਸ਼ ਤੇ ਹਰਜਿੰਦਰ ਸਿੰਘ ਆਦਿ, ਪਿੰਡ ਬਘੇਲਾ ਵਿਖੇ ਸਰਪੰਚ ਜਗਜੀਤ ਸਿੰਘ, ਗੁਰਿੰਦਰ ਸਿੰਘ ਸਕੱਤਰ, ਯੂਨਸ ਪੰਚ, ਭਜਨ ਸਿੰਘ, ਗੁਰਵੰਤ ਸਿੰਘ, ਗਿਆਨ, ਸੁਨੀਲ ਕੁਮਾਰ, ਹਰੀ ਕ੍ਰਿਸ਼ਨ, ਵਿਲੀਅਮ, ਪਰਮਜੀਤ, ਸੁਰਜੀਤ, ਰਾਜ ਕੁਮਾਰ, ਜਸਵੀਰ ਸਿੰਘ ਆਦਿ ਤੇ ਪਿੰਡ ਰਾਏਪੁਰ ਰਾਈਆਂ ਵਿਖੇ ਹਰਵਿੰਦਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਸੁਖਜੀਤ ਸਿੰਘ, ਗੁਰਬਚਨ ਸਿੰਘ, ਪਵਨਦੀਪ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸੋਨੂੰ, ਜਸਵੰਤ ਸਿੰਘ, ਮਨਜਿੰਦਰ ਸਿੰਘ ਤੇ ਹੋਰ ਬਹੁਤ ਸਰੋਤਿਆਂ ਨੇ ਵੀ ਬੜੀ ਗੰਭੀਰਤਾ ਨਾਲ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੁਣਿਆ ਅਤੇ ਬਾਹਾਂ ਖੜੀਆਂ ਕਰਕੇ ਹਿਮਾਇਤ ਦੇਣ ਦਾ ਐਲਾਨ ਕੀਤਾ |

Leave a Comment

Your email address will not be published. Required fields are marked *