ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਹਲਕਾ ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ – ਮਹਿੰਦਰ ਸਿੰਘ ਕੇਪੀ 

ਜਲੰਧਰ ਛਾਉਣੀ ਮਹਿੰਦਰ ਸਿੰਘ ਕੇਪੀ ਦਾ ਅਪਣਾ ਘ ਰ ਹੈ ਇਥੋਂ ਵੱਡੀ ਲੀਡ ਨਾਲ ਜਿਤਾਉਣ ਸਾਡਾ ਫਰਜ ਹੈ – ਹਰਜਾਪ ਸਿੰਘ ਸੰਘਾ

 

ਹਲਕਾ ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ – ਮਹਿੰਦਰ ਸਿੰਘ ਕੇਪੀ

 

ਮਹਿੰਦਰ ਸਿੰਘ ਕੇਪੀ ਪੁਰਾਣੇ ਸਿਆਸਤਦਾਨ ਹਨ ਇਨ੍ਹਾਂ ਦਾ ਲੋਕਾਂ ਦੇ ਨਾਲ ਚੰਗਾ ਰਾਬਤਾ ਹੈ ਲੋਕਾਂ ਦੇ ਵਿਚ ਇਹਨਾਂ ਨੇ ਆਪਣਾ ਅਕਸ ਚੰਗਾ ਬਣਾਇਆ – ਬੀਬੀ ਜਗੀਰ ਕੌਰ

 

ਜਲੰਧਰ . ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਅੱਜ ਜਲੰਧਰ ਛਾਉਣੀ ਹਲਕੇ ਚ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨਾਲ ਵੱਖ ਵੱਖ ਪਿੰਡਾਂ ਚਾ ਲੋਕਾਂ ਨਾਲ ਮੀਟਿੰਗ ਕੀਤੀਆਂ ਮੀਟਿੰਗਾਂ ਨੇ ਚੋਣ ਜਲਸਿਆਂ ਦਾ ਰੂਪ ਧਾਰ ਲਿਆ ਵੱਖ ਵੱਖ ਥਾਵਾਂ ਤੇ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਹੋਣਾ ਦਾ ਪੁਰਾਣਾ ਸਿਆਸੀ ਪਰਿਵਾਰ ਜਿਨ੍ਹਾਂ ਦਾ ਜਲੰਧਰ ਛਾਉਣੀ ਹਲਕਾ ਪਰਿਵਾਰ ਵਾਂਗ ਹੈ ਹਰ ਵਰਗ ਇਹਨਾਂ ਦੀ ਭਲੇਮਾਣਸੀ ਨਾਲ ਵਾਕਫ਼ ਹੈ ਸੋ ਸਾਡਾ ਨਿੱਜੀ ਫਰਜ ਹੈ ਕਿ ਇਸ ਹਲਕੇ ਚੋ ਸਭ ਤੋਂ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਾਂਗੇ

 

ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਬੇਦਾਗ ਇਮਾਨਦਾਰ ਸ਼ਖਸ਼ੀਅਤ ਹਨ ਇਹਨਾਂ ਦਾ ਰਾਜਨੀਤਿਕ ਅਕਸ ਲੋਕਾਂ ਦੇ ਵਿਚ ਬਹੁਤ ਬਣਿਆ ਅਤੇ ਇਹਨਾਂ ਦੀ ਆਪਣੀ ਪੈਠ ਵੀ ਹੀ ਲੋਕਾਂ ਨਾਲ ਇਹਨਾਂ ਦਾ ਵਰਤੀਰਾ ਸਦਾ ਹੀ ਨਿਮਰਤਾ ਵਾਲਾ ਅਤੇ ਭਲਾਮਾਨਸ ਸੁਭਾਅ ਰਿਹਾ ਹੈ ਜੋ ਕਿ ਲੋਕਾਂ ਨੂੰ ਬਹੁਤ ਚੰਗਾ ਲਗਿਆ ਅਤੇ ਇਹਨਾਂ ਦੇ ਨਾਲ ਪੁਰਾਣੇ ਜੁੜੇ ਹਨ ਇਹਨਾਂ ਸਦਾ ਹੀ ਲੋਕ ਭਲਾਈ ਅਤੇ ਸਮਾਜਿਕ ਕੰਮਾਂ ਨੂੰ ਤਰਜੀਹ ਦਿੱਤੀ ਹੈ ਸੋ ਲੋਕਾਂ ਨੇ ਇਸ ਵਾਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਲਈ ਮੰਨ ਬਣਾ ਲਿਆ

 

ਮਹਿੰਦਰ ਸਿੰਘ ਕੇਪੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਦੇ ਵਿਚ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਤੁਹਾਡੇ ਵਿਚ ਵਿਚਰਦਾ ਰਿਹਾ ਹੈ ਅਤੇ ਤੁਹਾਡੇ ਲਈ ਸਦਾ ਹੀ ਸਾਡਾ ਪਰਿਵਾਰ ਹਾਜਰ ਰਿਹਾ , ਮੈਂ ਕਦੇ ਵੀ ਕਿਸੇ ਵਿਚ ਫਰਕ ਨਹੀਂ ਰੱਖਿਆ , ਮੌਕੇ ਦੀ ਸਰਕਾਰ ਦਾ ਜੋ ਪੰਜਾਬ ਨਾਲ ਵਰਤਾਰਾ ਹੈ ਉਹ ਦੇਖ ਮੰਨ ਬਹੁਤ ਦੁਖੀ ਰਹਿੰਦਾ ਸੀ ਜਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬਚਾਉਣ ਲਈ ਹੋਕਾ ਦਿੱਤਾ ਤੇ ਪੰਜਾਬ ਦੇ ਹਮਦਰਦੀ ਹੋਣ ਨਾਤੇ ਪੰਜਾਬ ਨੂੰ ਬਚਾਉਣ ਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਸੋ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਖੇਤਰੀ ਪਾਰਟੀ ਨੂੰ ਤਗੜਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈਏ

Leave a Comment

Your email address will not be published. Required fields are marked *