ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ – ਗੁਰਪ੍ਰਤਾਪ ਸਿੰਘ ਵਡਾਲਾ

 

ਨਕੋਦਰ ਹਲਕੇ ਵਿਖੇ ਮਹਿੰਦਰ ਸਿੰਘ ਕੇ.ਪੀ ਨੇ ਚੋਣ ਪ੍ਰਚਾਰ ਕੀਤਾ, ਇਲਾਕੇ ਦੇ ਲੋਕਾਂ ਨੇ ਬਹੁਤ ਭਾਰੀ ਉਤਸ਼ਾਹ ਨਾਲ ਕੀਤਾ ਸੁਆਗਤ

 

ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ – ਗੁਰਪ੍ਰਤਾਪ ਸਿੰਘ ਵਡਾਲਾ

 

ਪੰਜਾਬ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੀਤੇ ਜਾ ਰਹੇ ਸੰਘਰਸ਼ ਚ ਯੋਗਦਾਨ ਪਾਉਣ ਲਈ ਅਕਾਲੀ ਦਲ ਨੂੰ ਚੁਣਿਆ – ਮਹਿੰਦਰ ਸਿੰਘ ਕੇਪੀ

 

 

ਮਹਿੰਦਰ ਸਿੰਘ ਕੇਪੀ ਇੱਕ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਭਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਾਂ – ਗੁਰਪ੍ਰਤਾਪ ਸਿੰਘ ਵਡਾਲਾ

 

ਅੱਜ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨਾਂ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ,ਜਿਸ ਵਿਚ ਹਰ ਮੀਟਿੰਗ ਵਿਚ ਭਾਰੀ ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ, ਇਲਾਕੇ ਦੇ ਲੋਕਾਂ ਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ

ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਮਹਿੰਦਰ ਸਿੰਘ ਕੇਪੀ ਦੇ ਪਿਛੋਕੜ ਸ਼ਖਸ਼ੀਅਤ ਬਾਰੇ ਜਾਣੂ ਕਰਵਾਇਆ ਓਹਨਾਂ ਦਸਿਆ ਕੇ ਮਹਿੰਦਰ ਸਿੰਘ ਕੇਪੀ ਪੰਜਾਬ ਦੇ ਵੱਡੇ ਵੱਡੇ ਉਹਦਿਆਂ ਤੇ ਰਹੇ ਹਨ ਅਤੇ ਇਹਨਾਂ ਓਹਦਿਆਂ ਤੇ ਰਹਿੰਦੀਆਂ ਵੀ ਕਦੇ ਇਹਨਾਂ ਤੇ ਕੋਈ ਵੀ ਦਾਗ ਨਹੀਂ ਲੱਗਿਆ, ਇਹ ਸਦਾ ਹੀ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੇ ਵਿਚ ਅਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ,

ਓਹਨਾਂ ਮੌਕੇ ਦੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ , ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ ,

 

ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇਂਦਰੀ ਤਾਕਤਾਂ ਪੰਥ ਨੂੰ ਢਾਅ ਲਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ , ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ

 

ਮਹਿੰਦਰ ਸਿੰਘ ਕੇਪੀ ਨੇ ਵੱਖ ਵੱਖ ਥਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਨੂੰ ਵੇਖਦਿਆਂ ਮੇਰੀ ਜ਼ਮੀਰ ਨੇ ਜਗਾਇਆ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਕਿ ਅੱਜ ਪੰਜਾਬ ਸੰਤਾਪ ਭੋਗ ਰਿਹਾ , ਜਿਸਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਇਸ ਮੌਕੇ ਤੇ

ਅਵਤਾਰ ਸਿੰਘ ਕਲੇਰ,ਹਰਭਜਨ ਸਿੰਘ ਹੁੰਦਲ,ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ਼ ਸਿੰਘ ਬਾਸੀ,ਬਲਵਿੰਦਰ ਸਿੰਘ ਆਲੇਵਾਲੀ, ਜੁਗਰਾਜ ਸਿੰਘ ਜੱਗੀ ਮੁਧ,ਰੁਪਿੰਦਰ ਸਿੰਘ ਰਾਣਾ ਮੀਰਪੁਰ, ਸਰਵਣ ਸਿੰਘ ਹੇਅਰ, ਗੁਰਿੰਦਰ ਸਿੰਘ ਕਾਕਾ ਉਗੀ, ਨਿਰਮਲ ਸਿੰਘ ਫੌਜੀ ਚੱਕ ਖੁਰਦ ਸਰਪੰਚ ਹਿੰਮਤ ਭਾਰਦਵਾਜ ਸ਼ੰਕਰ ਸਰਪੰਚ ਸ਼ਿੰਗਾਰਾ ਸਿੰਘ ਨੂਰਪੁਰ ਚੱਠਾ ਸਰਪੰਚ ਸੁੱਚਾ ਸਿੰਘ ਗਾਂਧਰਾ ਐਰਿਟ ਗਿੱਲ ਗਾਂਧਰਾ ਕਸ਼ਮੀਰ ਸਿੰਘ ਗਾਂਧਰਾਂ ਜਗਜੀਤ ਸਿੰਘ ਮੱਲੀਆਂ ਜੀਤਾ ਮੱਲੀਆਂ ਸਰਪੰਚ ਬੱਗਾ ਮੱਲੀਆਂ ਅਜੀਤ ਸਿੰਘ ਤਲਵੰਡੀ ਭਰੋ, ਜਰਨੈਲ ਸਿੰਘ ਟੁੱਟਕਲਾਂ ਹਰਵੇਲ ਸਿੰਘ ਖੀਵਾ ਚਰਨ ਸਿੰਘ ਲੱਧੇਵਾਲੀ ਪ੍ਰਿਤਪਾਲ ਸਿੰਘ ਚੂਹੜ ਮਜੇਸ਼ ਚੂਹੜ ਅਮਰੀਕ ਸਿੰਘ ਤਲਵੰਡੀ ਸਲੇਮ ਤਰਲੋਕ ਸਿੰਘ ਦਰਗਾਬਾਦ ਸਰਪੰਚ ਕੁਲਦੀਪ ਸਿੰਘ ਲੱਧੜਾ ਬਲਕਾਰ ਸਿੰਘ ਲੱਧੜਾ ਸਰਪੰਚ ਬਲਦੇਵ ਕੀ ਸਰਪੰਚ ਬਲਦੇਵ ਸਰਪੰਚ ਗੁਰਦੇਵ ਸਿੰਘ ਬਿੱਲੀ ਭੁੱਲਰ ਗੁਰਚੇਤਨ ਟਾਹਲੀ ਸਰਪੰਚ ਮਨਜਿੰਦਰ ਸਿੰਘ ਟਾਹਲੀ ਲੰਬਰਦਾਰ ਹਰਦਿਆਲ ਸਿੰਘ ਸ਼ਾਰਕਪੁਰ ਲਾਲ ਚੰਦ ਸ਼ਰਕਪੁਰ ਸਰਪੰਚ ਤਲਵਿੰਦਰ ਸਿੰਘ ਧਾਰੀਵਾਲ ਕਰਮਜੀਤ ਬਜੂਆਂ ਕਲਾਂ ਸਰਪੰਚ ਸੁਰਿੰਦਰ ਸਿੰਘ ਬਜੂਆ ਖੁਰਦ ਸਰਪੰਚ ਨਿਰਮਲ ਦਾਸ ਪੰਡੋਰੀ ਸੋਢੀ ਗੁੜਾ ਬਲਹਾਰ ਗੱਡੂ ਗੁੜਾ ਕੁਲਦੀਪ ਸਿੰਘ ਅਤੇ ਜੋਗਾ ਚੱਕ ਮੁਗਲਾਣੀ,ਅਵਤਾਰ ਸਿੰਘ ਧਾਰੀਵਾਲ ਅਤੇ ਅਨੇਕਾਂ ਹੀ ਪਿੰਡਾਂ ਦੇ ਮੋਹਤਵਾਰ ਸੱਜਣ ਹਾਜ਼ਰ ਸਨ।

Leave a Comment

Your email address will not be published. Required fields are marked *