ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਮਾਨ ਸਰਕਾਰ ਦੇ ਕੀਤੇ ਵਿਕਾਸ ਦੇ ਕਈ ਕੰਮ ਵਿਰੋਧੀਆਂ ਨੂੰ ਪਚ ਨਹੀਂ ਰਹੇ-ਪਵਨ ਟੀਨੂੰ

ਮਾਨ ਸਰਕਾਰ ਦੇ ਕੀਤੇ ਵਿਕਾਸ ਦੇ ਕਈ ਕੰਮ ਵਿਰੋਧੀਆਂ ਨੂੰ ਪਚ ਨਹੀਂ ਰਹੇ-ਪਵਨ ਟੀਨੂੰ

* ਵੱਡੇ ਖਾਨਦਾਨਾਂ ਨੇ ਸਰਕਾਰੀ ਖਜ਼ਾਨੇ ‘ਚ ਚੋਰ ਮੋਰੀਆਂ ਬਣਾਈਆਂ

* ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਕਾਲੀ ਸੂਚੀ ਵਾਲੇ ਵਿਦਿਅਕ ਅਦਾਰਿਆਂ ਦੇ 100 ਕਰੋੜ ਰੁਪਏ ਮੁਆਫ ਕੀਤੇ

* ਗੁਰਦੁਆਰਾ ਸੰਤ ਸਾਗਰ ਜੌਹਲਾਂ ਦੇ ਸੰਤ ਹਰਜਿੰਦਰ ਸਿੰਘ ਜੀ ਤੇ ਡੇਰਾ ਸਰਬ ਸਾਂਝਾ ਦਰਬਾਰ ਦੇ ਸੰਤ ਮਲਿਕ ਸਾਹਿਬ ਜੋਤ ਜੀ ਵੱਲੋਂ ਪਵਨ ਟੀਨੂੰ ਨੂੰ ਅਸ਼ੀਰਵਾਦ

ਜਲੰਧਰ, 12 ਮਈ (ਪੱਤਰ ਪ੍ਰੇਰਕ) – ‘ਘਰਾਣਿਆਂ ਦੀ ਸਿਆਸਤ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਤੇ ਸਰਕਾਰੀ ਖਜਾਨੇ ਵਿੱਚ ਚੋਰ ਮੋਰੀਆਂ ਕੀਤੀਆਂ ਜਿਸ ਨੂੰ ਆਮ ਆਦਮੀ ਪਾਰਟੀ ਨੇ ਹੀ ਆ ਕੇ ਬੰਦ ਕੀਤਾ ਅਤੇ ਲੋਕਾਂ ਲਈ ਸਹੂਲਤਾਂ ਜਾਰੀ ਕੀਤੀਆਂ |’ ਉਕਤ ਵਿਚਾਰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜ ਰਹੇ ਤੇਜ਼ਤਰਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਅੱਜ ਆਦਮਪੁਰ ਅਸੰਬਲੀ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਦਿਆਂ ਪ੍ਰਗਟ ਕੀਤੇ ਗਏ |

ਪਵਨ ਟੀਨੂੰ ਨੇ ਅੱਜ ਸਵੇਰੇ ਦੌਰੇ ਦੀ ਸ਼ੁਰੂਆਤ ਵਿੱਚ ਪਿੰਡ ਜੌਹਲਾਂ ਵਿਖੇ ਡੇਰਾ ਗੁਰਦੁਆਰਾ ਸੰਤ ਸਾਗਰ (ਚਾਹ ਵਾਲਾ) ਵਿਖੇ ਨਤਮਸਤਕ ਹੋ ਕੇ ਸੰਤ ਹਰਜਿੰਦਰ ਸਿੰਘ ਜੀ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਸੰਤਾਂ ਦੇ ਨਾਲ ਸਮਾਜ ਸੇਵਾ ਦੇ ਸਬੰਧ ਵਿੱਚ ਵਿਚਾਰ ਚਰਚਾ ਵੀ ਹੋਈ | ਇਸ ਮੌਕੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ, ਪ੍ਰੀਤਮ ਸਿੰਘ, ਦਿਆਲ ਸਿੰਘ, ਅਮਰੀਕ ਜੌਹਲ ਤੇ ਹੋਰ ਸਾਥੀ ਵੀ ਨਾਲ ਸਨ |

ਇਸ ਉਪ੍ਰੰਤ ਪਵਨ ਟੀਨੂੰ ਵੱਲੋਂ ਆਦਮਪੁਰ ਹਲਕੇ ਦੇ ਪਿੰਡ ਡੀਂਗਰੀਆਂ, ਪੰਡੋਰੀ ਨਿਝਰਾਂ, ਮਾਣਕੋ, ਰਾਮ ਨਗਰ, ਐਸਏਐਸ ਨਗਰ ਜਲੰਧਰ ਛਾਉਣੀ, ਸੁੱਚੀ ਪਿੰਡ, ਅਸ਼ੋਕ ਨਗਰ ਤੇ ਹੋਰਨਾਂ ਇਲਾਕਿਆਂ ਦਾ ਦੌਰਾ ਕਰਦਿਆਂ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੂੰ ਦਸਿਆ ਇੱਕ ਵਿਧਾਇਕ ਇੱਕ ਪੈਨਸ਼ਨ, ਬਿਜਲੀ ਦੇ ਜੀਰੋ ਬਿੱਲ, 24 ਘੰਟੇ ਬਿਜਲੀ ਸਪਲਾਈ, ਥਰਮਲ ਪਲਾਂਟਾਂ ਦੀ ਖਰੀਦ, ਔਰਤਾਂ ਲਈ ਮੁਫਤ ਬੱਸ ਸਫਰ, ਬਜ਼ੁਰਗਾਂ ਲਈ ਮੁਫਤ ਤੀਰਥ ਯਾਤਰਾ, ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਨਾ, 45000 ਸਰਕਾਰੀ ਨੌਕਰੀਆਂ ਮੁਹੱਈਆ ਕਰਾਉਣੀਆਂ, ਪੰਚਾਇਤੀ ਜ਼ਮੀਨਾਂ ਤੋਂ ਕਬਜੇ ਛਡਵਾਉਣ ਜਿਹੇ ਅਨੇਕਾਂ ਫੈਸਲੇ ਤੇ ਹੋਰ ਵਿਕਾਸ ਦੇ ਕੰਮ ਜੋ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਰਫ 2 ਸਾਲਾਂ ਵਿੱਚ ਹੀ ਕਰਾਏ ਹਨ, ਉਹ ਵਿਰੋਧੀ ਆਗੂਆਂ ਨੂੰ ਪਚ ਨਹੀਂ ਰਹੇ |

ਪਵਨ ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 117 ਐਮੀਨੈਂਸ ਸਕੂਲ ਕਾਇਮ ਕਰਕੇ ਵਿਦਿਅਕ ਮਿਆਰ ਨੂੰ ਉਚਾ ਚੁਕਿਆ ਤੇ ਮੁਹੱਲਾ ਕਲੀਨਿਕ ਬਣਾ ਕੇ ਗਰੀਬ ਲੋਕਾਂ ਤਕ ਡਾਕਟਰੀ ਸਹੂਲਤਾਂ ਪਹੁੰਚਾਈਆਂ |

ਪਵਨ ਟੀਨੂੰ ਨੇ ਕਿਹਾ ਕਿ ਕਾਂਗਰਸ ਦੇ ਨਾਕਾਮ ਉਮੀਦਵਾਰ ਚੰਨੀ ਨੇ 3 ਮਹੀਨੇ ਦੇ ਆਪਣੇ ਮੁੱਖ ਮੰਤਰੀ ਦੌਰ ਦੌਰਾਨ ਕੋਈ ਸਰਕਾਰੀ ਭਰਤੀ ਨਹੀਂ ਕੀਤੀ, ਕਿਸੇ ਗਰੀਬ ਦਾ ਕਰਜਾ ਮੁਆਫ ਨਹੀਂ ਕੀਤਾ ਸਗੋਂ ਕਾਲੀ ਸੂਚੀ ਵਾਲੇ ਅਮੀਰ ਵਿਦਿਅਕ ਅਦਾਰਿਆਂ ਦੇ 100 ਕਰੋੜ ਰੁਪਏ ਮੁਆਫ ਕੀਤੇ | ਪਵਨ ਟੀਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਮ ਆਦਮੀ ਪਾਰਟੀ ਦੇ ਝੰਡੇ ਹੇਠ ਖਲੋਣਾ ਅੱਜ ਸਾਡੀ ਸਭ ਦੀ ਲੋੜ ਹੈ | ਪਵਨ ਟੀਨੂੰ ਦੀ ਇਸ ਅਪੀਲ ‘ਤੇ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਿਮਾਇਤ ਵਿੱਚ ਨਾਅਰੇ ਲਗਾ ਕੇ ਜਵਾਬ ਦਿਤਾ |

ਇਸ ਦੌਰਾਨ ਡੇਰਾ ਸਰਬ ਸਾਂਝਾ ਦਰਬਾਰ, ਕੰਠੀਆਂ ਸ਼ਰੀਫ (ਹੁਸ਼ਿਆਰਪੁਰ) ਵੱਲੋਂ ਜਲੰਧਰ ਵਿੱਚ ਕਰਾਏ ਗਏ ਸਮਾਗਮ ਵਿੱਚ ਪਵਨ ਟੀਨੂੰ ਵੱਲੋਂ ਨਤਮਸਤਕ ਹੋ ਕੇ ਸੰਤ ਮਲਿਕ ਸਾਹਿਬ ਜੋਤ ਜੀ ਮਹਾਰਾਜ ਤੋਂ ਅਸ਼ੀਰਵਾਦ ਲਿਆ | ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ |

ਪਵਨ ਟੀਨੂੰ ਪਿੰਡ ਡੀਂਗਰੀਆਂ ਵਿੱਚ ਹਲਕਾ ਇੰਚਾਰਜ ਜੀਤ ਲਾਲ ਭੱਟੀ, ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਤੇ ਹੋਰਨਾਂ ਦੇ ਨਾਲ ਪੁੱਜੇ ਜਿਥੇ ਪਿੰਡ ਵਾਸੀਆਂ ਵੱਲੋਂ ਸਰਪੰਚ ਗੁਰਜਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਦਵਿੰਦਰ ਸਿੰਘ, ਬਚਿੱਤਰ ਸਿੰਘ, ਨਰਿੰਜਣ ਸਿੰਘ, ਅਵਤਾਰ ਸਿੰਘ ਮੱਗਰ, ਤਰਸੇਮ ਸਿੰਘ ਬੈਂਸ, ਕਮਲਜੀਤ ਸਿੰਘ ਬਲਾਕ ਪ੍ਰਧਾਨ, ਦਵਿੰਦਰ ਸਿੰਘ ਪੰਚ, ਹੈਪੀ ਵਿਰਦੀ, ਦਿਲਜੋਤ ਸਿੰਘ, ਸੇਵਾ ਸਿੰੰਘ, ਬੂਟਾ ਸਿੰਘ ਸੰਮਿਤੀ ਮੈਂਬਰ, ਮਿੰਦੂ ਡੀਂਗਰੀਆ ਆਦਿ ਨੇ ਸਵਾਗਤ ਕੀਤਾ ਤੇ ਉਨ੍ਹਾਂ ਦੇ ਵਿਚਾਰ ਸੁਣੇ | ਇਸੇ ਤਰ੍ਹਾਂ ਪਿੰਡ ਪੰਡੋਰੀ ਨਿਝਰਾਂ ‘ਚ ਕਲਵੰਤ ਸਿੰਘ, ਧਰਮਪਾਲ, ਲੰਬੜਦਾਰ ਹਰਵਿੰਦਰ ਸਿੰਘ, ਟੋਨੀ ਬੱਧਣ, ਸ਼ਿੰਦ ਨਿੱਝਰ, ਜਸਵੰਤ ਸਿੰਘ, ਅਨੂਪ ਸਿੰਘ ਨਿੱਝਰ, ਤਰਸੇਮ ਲਾਲ ਬਲਾਕ ਪ੍ਰਧਾਨ, ਮਾਸਟਰ ਗੁਰਨਾਮ ਸਿੰਘ, ਬੂਟਾ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਆਦਿ, ਪਿੰਡ ਮਾਣਕੋ ਵਿੱਚ ਬਲਾਕ ਪ੍ਰਧਾਨ ਪਰਮਿੰਦਰ ਪੰਮਾ, ਗੁਰਮੇਲ ਸਿੰਘ, ਡਾ. ਬਖਸ਼ੀ ਰਾਮ, ਸਰਪੰਚ ਕਮਲੇਸ਼ ਰਾਣੀ, ਗੁਰਕਮਲਜੀਤ ਸਿੰਘ ਸੈਕਟਰੀ, ਗੁਰਦੀਪ ਬਾਂਸਲ, ਪਵਨ ਕੁਮਾਰ, ਸਤਨਾਮ ਸਿੰਘ, ਪਾਲਾ ਲਖਬੀਰ ਚੰਦ, ਸ਼ੰਕਰ ਪੰਚ ਆਦਿ, ਪਿੰਡ ਰਾਮ ਨਗਰ ਵਿੱਚ ਬਲਾਕ ਪ੍ਰਧਾਨ ਇੰਦਰਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਲਾਡੀ, ਡਾ. ਤਰਸੇਮ ਲਾਲ, ਮਲਕੀਅਤ ਸਿੰਘ ਭੱਟੀ, ਕੈਪਟਨ ਚਮਨ ਲਾਲ, ਦਾਸ ਰਾਮ, ਰਾਮ ਸਰੂਪ, ਜਸਵਿੰਦਰ ਸਿੰਘ, ਹਰਵਿੰਦਰ ਗਰੇਵਾਲ ਪ੍ਰਭਾਰੀ ਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਸਨ | ਲੋਕਾਂ ਨੇ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਸੁਣਦੇ ਹੋਏ ਭਗਵੰਤ ਸਿੰਘ ਮਾਨ, ਪਵਨ ਟੀਨੂੰ ਦੇ ਹੱਕ ਵਿੱਚ ਉਤਸ਼ਾਹ ਨਾਲ ਕੰਮ ਕਰਨ ਦਾ ਵਚਨ ਦਿਤਾ ਗਿਆ |

Leave a Comment

Your email address will not be published. Required fields are marked *