ਗੁਰਿੰਦਰ ਸਿੰਘ ਸ਼ੇਰਗਿਲ ਜਨਰਲ ਸਕੱਤਰ ਜਲੰਧਰ ਸ਼ਹਿਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ 23 ਤਰੀਕ ਦਿਨ ਵੀਰਵਾਰ ਨੂੰ ਜਲੰਧਰ ਫੇਰੀ ਤੇ ਰਹਿਣਗੇ ਇਸ ਦੌਰਾਨ ਉਹ ਜਲੰਧਰ ਲੋਕ ਸਭਾ ਦੇ ਹਲਕਾ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਵਿੱਚ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂ ਜੀ ਦੇ ਹੱਕ ਵਿੱਚ ਰੋਡ ਸ਼ੋ ਕਰਨਗੇ ਇਸ ਨੂੰ ਲੈ ਕੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸਾਹ ਹੈ