ਪ੍ਰਧਾਨ ਮੰਤਰੀ ਦੀ ਰੈਲੀ ਨੇ ਜਲੰਧਰ ਵਾਸੀਆਂ ਦੀਆ ਆਸਾ ਤੇ ਉਮੀਦਾਂ ਤੇ ਫੇਰਿਆ ਪਾਣੀ-ਚਰਨਜੀਤ ਚੰਨੀ
ਕਾਂਗਰਸ ਸਰਕਾਰ ਬਣਨ ਤੇ ਜਲੰਧਰ ਦੇ ਉਦਿਯੋਗਾਂ ਨੂੰ ਕੀਤਾ ਜਾਵੇਗਾ ਉਤਸ਼ਾਹਿਤ
ਚੰਨੀ ਨੇ ਜਲੰਧਰ ਦਾ ਚੋਣ ਮਨੋਰਥ ਪੱਤਰ ਕੀਤਾ ਜਾਗੀ
ਜਲੰਧਰ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਜਲੰਧਰ ਦੇ ਵਪਾਰੀਆਂ ਦੀਆਂ ਆਸਾ ਤੇ ੳਮੀਦਾਂ ਤੇ ਪਾਣੀ ਉਦੋਂ ਪਾਣੀ ਫਿਰ ਗਿਆ ਜਦੋਂ ਪ੍ਰਧਾਨ ਮੰਤਰੀ ਨੇ ਜਲੰਧਰ ਦੇ ਵਪਾਰੀ ਵਰਗ ਨੂੰ ਰਾਹਤ ਦੇਣ ਦਾ ਕੋਈ ਐਲਾਨ ਤੱਕ ਨਾਂ ਕੀਤਾ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਰਿਹਾਇਸ਼ ਵਿਖੇ ਪ੍ਰੇਸ ਕਾਂਨਫਰੰਸ ਦੌਰਾਨ ਕਹੀ।ਸ.ਚੰਨੀ ਨੇ ਕਿਹਾ ਕਿ ਭਾਜਪਾ ਦੀ ਜਲੰਧਰ ਰੈਲੀ ਤੋਂ ਲੋਕਾਂ ਨੂੰ ਵੱਡੀਆ ਆਸਾ ਤੇ ਉਮੀਦਾਂ ਸਨ ਕਿ ਪ੍ਰਧਾਨ ਜਲੰਧਰ ਵਾਸੀਆਂ ਲਈ ਕੋਈ ਵੱਡਾ ਐਲਾਨ ਕਰਨਗੇ ਲੇਕਿਨ ਜਿੱਥੇ ਕਿ ਰੈਲੀ ਫਲਾਪ ਸ਼ੋਅ ਸਾਬਤ ਹੋਈ ਉਥੇ ਹੀ ਲੋਕਾਂ ਦੀਆਂ ਆਸਾ ਤੇ ਉਮੀਦਾਂ ਤੇ ਵੀ ਪਾਣੀ ਫਿਰ ਗਿਆ।ਸ.ਚੰਨੀ ਨੇ ਕਿਹਾ ਕਿ ਉਨਾਂ ਨੂੰ ਵੀ ਆਸ ਸੀ ਕਿ ਪ੍ਰਧਾਨ ਮੰਤਰੀ ਵਿਕਾਸ ਦਾ ਕੋਈ ਰੋਡ ਮੈਪ ਦੇ ਕੇ ਜਾਣਗੇ ਪਰ ਪ੍ਰਧਾਨ ਮੰਤਰੀ ਦੀ ਰੈਲੀ ਖੋਦਿਆ ਪਹਾੜ ਨਿਕਲਿਆ ਚੂਹਾ ਵੀ ਨਹੀਂ ਵਾਲੀ ਸਾਬਤ ਹੋਈ।ਉਨਾਂ ਕਿਹਾ ਕਿ ਭਾਜਪਾ ਦੀ ਪੂਰੀ ਕੰਪੇਨ ਇਸ ਰੈਲੀ ਤੇ ਨਿਰਭਰ ਸੀ ਪਰ ਇਸ ਰੈਲੀ ਨੇ ਭਾਜਪਾ ਦੀ ਫੂਕ ਕੱਢ ਦਿੱਤੀ।ਸ.ਚੰਨੀ ਨੇ ਕਿਹਾ ਕਿ ਉਨਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਦੱਸਣਗੇ ਕਿ ਉਨਾਂ ਦਾ ਜਲੰਧਰ ਨੂੰ ਲੈ ਕੇ ਕੀ ਵਿਜਨ ਹੈ ਪਰ ਰੈਲੀ ਵਿੱਚ ਜਲੰਧਰ ਤਾਂ ਕੀ ਪੰਜਾਬ ਲਈ ਵੀ ਕੋਈ ਐਲਾਨ ਨਹੀਂ ਕੀਤਾ ਗਿਆ।ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆ ਗਲਤ ਨੀਤੀਆਂ ਕਰਕੇ ਖਤਮ ਹੋ ਰਹੇ ਜਲੰਧਰ ਦੇ ਉਦਿਯੋਗਾਂ ਨੂੰ ਕੋਈ ਰਾਹਤ ਦੇਣ ਬਾਰੇ ਪ੍ਰਧਾਨ ਮੰਤਰੀ ਤੋਂ ਮੈਨੂੰ ਵੱਡੇ ਐਲਾਨ ਦੀ ਉਮੀਦ ਸੀ ਪਰ ਪ੍ਰਧਾਨ ਮੰਤਰੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਜਿਸ ਤੋਂ ਵਪਾਰੀ ਵਰਗ ਸੰਤੁਸ਼ਟ ਹੋ ਸਕੇ।ਸ.ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਉਨਾਂ ਨੂੰ ਉਮੀਦ ਸੀ ਕਿ ਜਲੰਧਰ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਕੋਈ ਯੂਨੀਵਰਸਿਟੀ ਯਾਂ ਪੀ.ਜੀ.ਆਈ ਤੇ ਏਜ਼ਮ ਵਰਗਾ ਕੋਈ ਹਸਪਤਾਲ ਦੇਣ ਦਾ ਐਲਾਨ ਕਰਨਗੇ ਪਰ ਪ੍ਰਧਾਨ ਮੰਤਰੀ ਨੇ ਕੋਈ ਐਲਾਨ ਨਾਂ ਕਰਕੇ ਜਲੰਧਰ ਵਾਸੀਆਂ ਨੂੰ ਨਿਰਾਸ਼ ਕੀਤਾ ਹੈ।ਉਨਾਂ ਕਿਹਾ ਕਿ ਆਦਮਪੁਰ ਦੇ ਹਵਾਈ ਅੱਡੇ ਦਾ ਨਾਮ ਗੁਰੁ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਦਾ ਵਿਧਾਨ ਸਭਾ ਚੋਂ ਸਰਵਸੰਮਤੀ ਮਤਾ ਪਾਸ ਕਰਕੇ ਭੇਜਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਨੇ ਇਹ ਨਾਮ ਰੱਖਣ ਦਾ ਵਾਦਾ ਤੱਕ ਨਾਂ ਕੀਤਾ ਜਦ ਕਿ ਭਾਜਪਾ ਦੇ ਸਥਾਨਕ ਲੀਡਰ ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਤੋਂ ਇਹ ਐਲਾਨ ਕਰਵਾਇਆ ਜਾਵੇਗਾ ਪਰ ਪ੍ਰਧਾਨ ਮੰਤਰੀ ਨੇ ਉਨਾਂ ਲੀਡਰਾਂ ਦੀ ਇੱਕ ਨਾਂ ਮੰਨੀ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦਾ ਨਾਮ ਵੀ ਇੱਜ਼ਤ ਨਾਲ ਨਹੀਂ ਲਿਆ ਜਿਸ ਕਾਰਨ ਉਨਾਂ ਦੇ ਭਾਈਚਾਰੇ ਵਿੱਚ ਰੋਸ਼ ਹੈ।ਸ.ਚੰਨੀ ਨੇ ਕਿਹਾ ਕਿ ਅੱਠ ਲੋਕ ਸਭਾ ਹਲਕਿਆਂ ਚੋਂ ਲੋਕਾਂ ਨੂੰ ਇਕੱਠਾ ਕਰਨ ਦੇ ਬਾਵਜੂਦ ਵੀ ਰੈਲੀ ‘ਚ ਇਕੱਠ ਨਹੀਂ ਹੋ ਸਕਿਆ।ਸ.ਚੰਨੀ ਨੇ ਕਿਹਾ ਕਿ ਉਹ ਜਲੰਧਰ ਵਾਸੀਆਂ ਨੂੰ ਨਿਰਾਸ਼ ਨਹੀਂ ਹੋਣ ਦੇਣਗੇ ਕਿਉ ਕਿ ਕਾਂਗਰਸ ਦਾ ਰਾਜ ਆਉਣ ਵਾਲਾ ਹੈ ਤੇ ਕਾਂਗਰਸ ਜਲੰਧਰ ਦੇ ਉਦਿਯੋਗਾਂ ਨੂੰ ਉਤਸ਼ਾਹਿਤ ਕਰੇਗੀ ਜਦ ਕਿ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਸਰਕਾਰੀ ਯੂਨੀਵਰਸਿਟੀ ਤੇ ਕਾਲਜ ਖੋਲੇ ਜਾਣਗੇ।ਉਨਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱੱਚ ਮਹਿਲਾਵਾ ਨੂੰ 8500 ਰੁਪਏੇ ਪ੍ਰਤੀ ਮਹੀਨਾ ਅਤੇ 30 ਲੱਖ ਨੋਕਰੀਆਂ ਦੇਣ ਦਾ ਵਾਦਾ ਕੀਤਾ ਹੈ।ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਉਮੀਦ ਸੀ ਕਿ ਕੋਈ ਕਿਸਾਨੀ ਦੀ ਗੱੱਲ ਕਰਨਗੇ ਤੇ ਐਮ.ਐਸ.ਪੀ ਬਾਰੇ ਕੁੱਝ ਕਹਿਣਗੇ ਪਰ ਕਾਂਗਰਸ ਸਰਕਾਰ ਆਉਣ ਤੇ ਕਿਸਾਨਾ ਲਈ ਐਮ.ਐਸ.ਪੀ ਤੇ ਗਰੰਟੀ ਕਨੂੰਨ ਲਿਆਂਦਾ ਜਾਵੇਗਾ ਜਦ ਕਿ ਮਨਰੇਗਾ ਦੀ ਦਿਹਾੜੀ ਵੀ 500 ਰੁਪਏ ਕੀਤੀ ਜਾਵੇਗੀ।ਉਨਾਂ ਕਿਹਾ ਕਿ ਪੁਰਾਣੀ ਪੇੈਨਸ਼ਨ ਸਕੀਮ ਵੀ ਲਾਗੂ ਕਰਨਾ ਉਨਾਂ ਦਾ ਟੀਚਾ ਹੈ।ਉਨਾਂ ਜਲੰਧਰ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆ ਕਿਹਾ ਕਿ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਦੇ ਨਾਲ ਵਿਦੇਸ਼ਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਵਾਲੇ ਲੋਕ ਜਲੰਧਰ ਆ ਕੇ ਇਲਾਜ ਕਰਵਾ ਸਕਣਗੇ ਤੇ ਵਾਹਗਾ ਬਾਡਰ ਰਾਂਹੀ ਪਾਕਿਸਤਾਨ ਤੋਂ ਵੀ ਲੋਕ ਆ ਕੇ ਇਥੇ ਇਲਾਜ ਕਰਵਾ ਸਕਣਗੇ।ਉਨਾਂ ਕਿਹਾ ਕਿ ਇਸਦੇ ਨਾਲ ਲੋਕਾਂ ਨੂੰ ਵਿਦੇਸ਼ਾਂ ਦੇ ਮੁਕਾਬਲੇ ਸਸਤਾ ਇਲਾਜ ਮਿਲੇਗਾ ਤੇ ਜਲੰਧਰ ਦੇ ਲੋਕਾਂ ਨੂੰ ਰੋਜਗਾਰ ਮਿਲੇਗਾ।ਉਨਾਂ ਕਿਹਾ ਕਿ ਏਮਜ਼ ਯਾਂ ਪੀ.ਜੀ.ਆਈ ਵਰਗਾ ਹਸਪਤਾਲ ਇਥੇ ਲਿਆਉਣ ਦੇ ਨਾਲ ਨਾਲ ਇਥੋਂ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨਾ ਵੀ ਉਨਾਂ ਦੇ ਏਜੰਡੇ ਵਿੱਚ ਸ਼ਾਮਲ ਹੈ।ਜਦ ਕਿ ਪਿੰਮਸ ਨੂੰ ਵੀ ਸਰਕਾਰੀ ਹੱਥਾਂ ਵਿੱਚ ਲਿਆਂਦਾ ਜਾਵੇਗਾ।ਉਨਾਂ ਕਿਹਾ ਕਿ ਜਲੰਧਰ ਨੂੰ ਆਈ.ਟੀ ਹੱਬ ਵਜੋਂ ਵੀ ਵਿਕਸਿਤ ਕੀਤਾ ਜਾਵੇਗਾ।ਸ.ਚੰਨੀ ਨੇ ਕਿਹਾ ਕਿ ਖੇਡ ਸੰਨਤ ਨੂੰ ਜਲੰਧਰ ਦੇ ਵਿੱਚ ਉਤਸ਼ਾਹਿਤ ਕਰਨ ਦੇ ਲਈ ਵਪਾਰੀਆਂ ਦੀ ਸਲਾਹ ਨਾਲ ਵੱਡੇ ਕਦਮ ਚੁੱਕੇੁ ਜਾਣਗੇ ਜਦ ਕਿ ਨੋਜਵਾਨਾ ਨੂੰ ਕਿੱਤਾ ਮੁਖੀ ਬਣਾਉੇਣ ਲਈ ਵੀ ਕੰਮ ਕੀਤਾ ਜਾਵੇ।ਉਨਾਂ ਕਿਹਾ ਕਿ ਜਲੰਧਰ ਵਿੱਚ ਕ੍ਰਿਕਟ ਸ਼ਟੇਡੀਆ ਬਣਾਉਣ ਦੇ ਨਾਲ ਨਾਲ ਹਾਕੀ ਦੇ ਖੇਡ ਮੈਦਾਨਾ ਦਾ ਸੁਧਾਰ ਕੀਤਾ ਜਾਵੇਗਾ ਤੇ ਇੰਨਡੋਰ ਖੇਡ ਮੈਦਾਨ ਵੀ ਬਣਾਏ ਜਾਣਗੇ।ਸ.ਚੰਨੀ ਨੇ ਕਿਹਾ ਕਿ ਜਲੰਧਰ ਵਿੱਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਤੇ ਆਮ ਆਦਮੀ ਪਾਰਟੀ ਚੋਂ ਭਾਜਪਾ ‘ਚ ਗਏ ਲੀਡਰਾਂ ਦੀ ਸ਼ਹਿ ਤੇ ਇਥੇ ਦੜਾ ਸੱਟਾ ਤੇ ਨਸ਼ਿਆਂ ਵਰਗੇ ਗੈਰ ਕਨੂੰਨੀ ਕਾਰੋਬਾਰ ਵੱਧ ਫੁੁੱਲ ਰਹੇ ਹਨ।ੁਜਿਸ ਕਾਰਨ ਜਲੰਧਰ ਦੇ ਲੋਕਾਂ ਨੂੰ ਅਜਿਹੇ ਦਲ ਬਦਲੂ ਲੀਡਰਾਂ ਤੋਂ ਕੋਈ ਆਸ ਨਹੀਂ ਹੈ ਜਦ ਕਿ ਕਾਂਗਰਸ ਪਾਰਟੀ ਮਾਫੀਆ ਦਾ ਨੈਕਸਿਸ ਤੋੜੇਗੀ।ਉਨਾਂ ਕਿਹਾ ਕਿ ਜਲੰਧਰ ਦਾ ਵਿਕਾਸ ਕੇਵਲ ਗਲੀਆਂ ਨਾਲੀਆਂ ਤੱਕ ਹੀ ਸੀਮਤ ਨਹੀਂ ਰਹੇਗਾ ਬਲਕਿ ਇਥੋਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ ਜਿਸ ਵਿੱਚ ਲੋਕਾਂ ਨੂੰ ਚੰਗਾ ਵਾਤਾਵਰਣ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਲੋਕਾਂ ਦੀ ਆਮਦਨ ਦੇ ਸਾਧਨ ਵਧਾਉਣ ਤੇ ਵੀ ਕੰਮ ਕੀਤਾ ਜਾਵੇਗਾ।ਚੰਨੀ ਨੇ ਕਿਹਾ ਕਿ ਉਹ ਲੋਕਾਂ ਦੇ ਵਿਕਾਰ ਬੈਠ ਕੇ ਲੋਕਾਂ ਦੀ ਸੇਵਾ ਕਰਨਗੇ ਤੇ ਜਲੰਧਰ ਦੇ ਲੋਕਾਂ ਨੂੰ ਧੋਖਾ ਨਹੀ ਦੇਣਗੇ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆ ਕਿਹਾ ਕਿ ਉਹ ਦੱਸਣ ਕਿ ਉਨਾਂ ਦਾ ਕਿਸਾਨਾ ਨਾਲ ਕੀ ਵੈਰ ਹੈ।ਸ.ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਚੋਣ ਫੇਰੀ ਦੌਰਾਨ ਕਿਸਾਨਾ ਨੂੰ ਕਿਉਂ ਘਰਾਂ ਚੋਂ ਚੁੱਕਿਆ ਗਿਆ ਤੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ।ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਦੌਰਾਨ ਕਿਸਾਨਾ ਤੇ ਸਰਕਾਰੀ ਮੁਲਾਜਮਾਂ ਨੂੰ ਨਜਰਬੰਦ ਕਰਕੇ ਅਰਾਜਕਤਾ ਫੈਲਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਦੱਸਣ ਕਿ ਕਿਉਂ ਪੰਜਾਬ ਦਾ ਮਾਹੋਲ ਖਰਾਬ ਕਰਕੇ ਕਿਸਾਨਾ ਤੇ ਮੁਲਾਜਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਮੀਡੀਆ ਨੂੰ ਵੀ ਦਬਾਉਣ ਦੀਆ ਕਾਰਵਾਈਆਂ ਕਰ ਰਹੀ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ।