ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਮੁੱਖ ਮੰਤਰੀ ਸ਼ੀਤਲ ਅੰਗੂਰਾਲ ਵੱਲੋਂ ਉਨਾਂ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਦਾ ਜਵਾਬ ਦੇਣ ਜਾਂ ਅਸਤੀਫਾ ਦੇਣ-ਚਰਨਜੀਤ ਚੰਨੀ

ਮੁੱਖ ਮੰਤਰੀ ਸ਼ੀਤਲ ਅੰਗੂਰਾਲ ਵੱਲੋਂ ਉਨਾਂ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਦਾ ਜਵਾਬ ਦੇਣ ਜਾਂ ਅਸਤੀਫਾ ਦੇਣ-ਚਰਨਜੀਤ ਚੰਨੀ

ਜਲੰਧਰ-

ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵੈਸ਼ਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਤੇ ਬੋਲਦਿਆਂ ਕਿ ਮੁੱਖ ਮੰਤਰੀ ਇਨਾਂ ਦੋਸ਼ਾਂ ਨੂੰ ਸਪਸ਼ਟ ਕਰਨ ਜਾਂ ਫਿਰ ਆਪਣਾ ਅਸਤੀਫਾ ਦੇ ਕੇ ਸੱਤਾ ਤੋਂ ਲਾਂਭੇ ਹੋਣ।ਚਰਨਜੀਤ ਸਿੰਘ ਚੰਨੀ ਨੇ ਪ੍ਰੇੁਸ ਕਾਨਫਰੰਸ ਕਰ ਕਿਹਾ ਕਿ ਸ਼ੀਤਲ ਅੰਗੂਰਾਲ ਵੱਲੋਂ ਇਕ ਵਿਡਿਉ ਜਾਰੀ ਕਰ ਮੁੱਖ ਮੰਤਰੀ ਦੇ ਪਰਿਵਾਰ ਤੇ ਇਥੋਂ ਦੇ ਇਕ ਵਿਧਾਇਕ ਜਰੀਏ ਗੈਰ ਕਨੂੰਨੀ ਕੰਮ ਕਰਨ ਦੇ ਲਈ ਕਰੋੜਾ ਰੁਪਏ ਲਏ ਜਾ ਰਹੇ ਹਨ।ਚੰਨੀ ਨੇ ਕਿਹਾ ਕਿ ਇਸ ਵਿਡਿਉ ਵਿੱਚ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਵੱਲੋਂ ਦੜੇ ਸੱਟੇ,ਲਾਟਰੀ ਤੇ ਹੋਰ ਗੈਰ ਕਨੂੰਨੀ ਕੰਮਾਂ ਲਈ

ਪੈਸੇ ਲਏ ਜਾਣ ਦੇ ਦੋਸ਼ ਲਗਾਏ ਹਨ ਜੋ ਕਿ ਕਾਫੀ ਸੰਗੀਨ ਹਨ। ਉਨਾਂ ਸ਼ੀਤਲ ਅੰਗੂਰਾਲ ਨੂੰ ਵੀ ਮੁੱਖ ਮੰਤਰੀ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਦੇ ਸਬੂਤ ਜਨਤਕ ਕਰਨ ਦੀ ਗੱਲ ਕਹੀ।ਉੱਨਾਂ ਕਿਹਾ ਕਿ ਮੁੱਖ ਮੰਤਰੀ ਵੀ ਇੰਨਾਂ ਦੋਸ਼ਾਂ ਦਾ ਜਵਾਬ ਜਰੂਰ ਦੇਣ।ਸ.ਚੰਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਵੱਲੋਂ ਜਵਾਬ ਦਾ ਇੰਤਜਾਰ ਕਰ ਰਹੇ ਸਨ ਪਰ ਕੋਈ ਜਵਾਬ ਨਾਂ ਆਉਣ ਕਾਰਨ ਉਹ ਬੋਲਣ ਲਈ ਮਜਬੂਰ ਹੋਏ ਹਨ।ਉਨਾਂ ਕਿਹਾ ਕਿ ਅੱਜ ਚਾਹੀਦਾ ਸੀ ਕਿ ਸ਼ੀਤਲ ਅੰਗੂਰਾਲ ਦੇ ਦੋਸ਼ਾ ਦਾ ਜਵਾਬ ਦਿੱਤਾ ਜਾਵੇ ਪਰ ਉਲਟਾ ਸ਼ੀਤਲ ਅੰਗੂਰਾਲ ਨੂੰ ਕਈ ਮਾਮਲਿਆਂ ਵਿੱਚ ਨਾਮਜਦ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਹੈ ਉਸਨੂੰ ਪਰਚਿਆਂ ਵਿੱਚ ਉਲਝਾਇਆ ਜਾਂਦਾ ਹੈ।ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰੇਸ ਕਾਨਫਰੰਸ ਕਰਕੇ ਸ਼ਪੱਸ਼ਟ ਕਰਨ ਕਿ ਉਨਾਂ ਦੇ ਪਰਿਵਾਰ ਦਾ ਜਲੰਧਰ ਵਿੱਚ ਚੱਲ ਰਹੇ ਗੈਰ ਕਨੂੰਨੀ ਕੰਮਾਂ ਵਿੱਚ ਕੀ ਰੋਲ ਤੇ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਵਿੱਚ ਕਿਸ ਅਧਾਰ ਤੇ ਵੋਟਾਂ ਮੰਗ ਰਿਹਾ ਹੈ।ਉਨਾਂ ਕਿਹਾ ਕਿ ਜਲੰਧਰ ਦੀ ਗਲੀ ਗਲੀ ਵਿੱਚ ਉਨਾਂ ਨੇ ਘੁੰਮ ਕੇ ਦੇਖਿਆ ਕਿ ਇਥੋਂ ਦੇ ਲੋਕਾਂ ਦੇ ਨਸ਼ੇ ਕਾਰਨ ਘਰ ਬਰਬਾਦ ਹੋਏ ਹਨ।ਸ.ਚੰਨੀ ਨੇ ਕਿਹਾ ਕਿ ਜੇਰਕ ਮੁੱਖ ਮੰਤਰੀ ਦਾ ਪਰਿਵਾਰ ਹੀ ਗੈਰ ਕਨੂੰਨੀ ਕੰਮਾਂ ਵਿੱਚ ਸ਼ਾਮਲ ਹੈ ਤਾਂ ਸੂਬੇ ਦਾ ਕੀ ਹੋਵੇਗਾ।ਸ.ਚੰਨੀ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਉਨਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋਈ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਇਥੇ ਚੋਣ ਲੜਨ ਨਹੀਂ ਜਲੰਧਰ ਨੂੰ ਬਰਬਾਦ ਕਰਨ ਲਈ ਆਇਆ ਹੈ।ਸ.ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਦੋਸ਼ਾਂ ਸੱਚਾਈ ਦੱਸਣ ਤੇ ਜਾਂਚ ਕਰਵਾਉਣ।ਉਨਾਂ ਕਿਹਾ ਕਿ ਉਹ ਸਾਰੀ ਚੋਣ ਛੱਡ ਕੇ ਗੈਰ ਕਨੂੰਨੀ ਕੰਮਾਂ ਦਾ ਖੁਲਾਸਾ ਕਰ ਰਹੇ ਹਨ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਚ ਲਿਪਤ ਹੈ ਤੇ ਸਭ ਗੈਰ ਕਨੂੰਨੀ ਕੰਮ ਮੁੱਖ ਮੰਤਰੀ ਦੀ ਸ਼ਹਿ ਤੇ ਹੀ ਹੋ ਰਹੇ ਹਨ।ਉਨਾਂ ਕਿਹਾ ਕਿ ਉਹ ਹਰ ਉਸ ਵਿਅਕਤੀ ਦੇ ਦੁਸ਼ਮਨ ਹਨ ਜੋ ਜਲੰਧਰ ਵਿੱਚ ਗੈਰ ਕਨੂੰਨੀ ਕੰਮ ਕਰਦਾ ਹੈ।ਸ. ਚੰਨੀ ਨੇ ਕਿਹਾ ਕਿ ਜਲੰਧਰ ਦੀਆ ਇਨਾਂ ਚੋਣਾਂ ਤੋ ਬਾਅਦ ਸਰਕਾਰ ਡਿੱਗ ਜਾਵੇਗੀ।ਉਨਾਂ ਕਿਹਾ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸ਼ੀਤਲ ਅੰਗੂਰਾਲ ਤੇ ਦੋਸ਼ ਲਗਾਏ ਗਏ ਸਨ ਪਰ ਕੰਗ ਇਹ ਦੱਸਣ ਕਿ ਸ਼ੀਤਲ ਅੰਗੂਰਾਲ ਕਿਸਦੀ ਰਾਜਨੀਤਕ ਪੈਦਾਇਸ਼ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਲ੍ਹਾ ਲੀਡਰਾਂ ਨੇ ਆਪਣੀ ਸ਼ਹਿ ਤੇ ਸੀਤਲ ਅੰਗੂਰਾਲ ਤੋਂ ਗੈਰ ਕਨੂੰਨੀ ਕੰਮ ਕਰਵਾਏ ਹਨ ਜਿਸਦੇ ਚਲਦਿਆ ਹੀ ਸ਼ੀਤਲ ਅੰਗੂਰਾਲ ਨੇ ਜਲੰਧਰ ਵਿੱਚ ਦੜੇ ਸੱਟੇ,ਲਾਟਰੀ,ਨਸ਼ੇ ਅਤੇ ਰੇਹੜੀ ਫੜੀ ਤੋਂ ਗੈਰ ਕਨੂੰਨੀ ਉਗਰਾਹੀ ਕਰਵਾਈ ਹੈ।ਉਨਾਂ ਕਿਹਾ ਕਿ ਮਲਵਿੰਦਰ ਕੰਗ ਇਸ ਗੱਲ ਦਾ ਜਵਾਬ ਦੇਣ ਕਿ ਤਿੰਨ ਮਹੀਨੇ ਪਹਿਲਾਂ ਸ਼ੀਤਲ ਅੰਗੂਰਾਲ ਦਾ ਅਕਸ ਕੀ ਸੀ ਜਦੋ ਉਹ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀ।ਚੰਨੀ ਨੇ ਕਿਹਾ ਕਿ ਗੈਰ ਕਨੂੰਨੀ ਕਾਰੋਬਾਰਾਂ ਵਿੱਚ ਜਲੰਧਰ ਦੇ ਇੱਕ ਹੋਰ ਵਿਧਾਇਕ ਦੀ ਸ਼ਮੂਲੀਅਤ ਕਾਰਨ ਸ਼ੀਤਲ ਅੰਗੂਰਾਲ ਇਨਾਂ ਤੋਂ ਭੱਜਿਆ ਹੈ।ਉਨਾਂ ਕਿਹਾ ਕਿ ਗੈਰ ਕਨੂੰਨੀ ਕਾਰੋਬਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਹੈ ਤੇ ਇਹ ਸ਼ੀਤਲ ਅੰਗੂਰਾਲ ਦੇ ਦੋਸ਼ਾਂ ਤੋਂ ਸਾਬਤ ਹੋ ਰਿਹਾ ਹੈ।ਸ.ਚੰਨੀ ਨੇ ਕਿਹਾ ਕਿ ਸਾਰੇ ਜਲੰਧਰ ਵਿੱਚ ਸਾਰੇ ਮਾੜੇ ਕੰਮਾਂ ਦੀ ਸਰਗਨਾਹ ਆਮ ਆਦਮੀ ਪਾਰਟੀ ਹੈ ਤੇ ਇਸ ਕਰਕੇ ਜਲੰਧਰ ਵੈਸ਼ਟ ਹਲਕੇ ਤੋਂ ਲੋਕ ਇੱਕ ਨਵੇਂ ਸ਼ੀਤਲ ਅੰਗੂਰਾਲ ਨੂੰ ਜਿਤਾਉਣ ਦੀ ਬਜਾਏ ਕਾਂਗਰਸ ਦੀ ਸ਼ਰੀਫ ਤੇ ਸਾਫ ਸੁਥਰੇ ਅਕਸ ਵਾਲੀ ਬੇਦਾਗ਼ ਉਮੀਦਵਾਰ ਸੁਰਿੰਦਰ ਕੌਰ ਨੂੰ ਜਿਤਾਉਣ ਤਾਂ ਜੋ ਇੱਥੋਂ ਗੈਰ ਕਨੂੰਨੀ ਕਾਰੋਬਾਰਾਂ ਦੀ ਜੜ ਪੁੱਟੀ ਜਾ ਸਕੇ।

Leave a Comment

Your email address will not be published. Required fields are marked *